ਰਤੀਆ: ਸ਼ਹਿਰ ਦੀ ਅਨਾਜ ਮੰਡੀ ਦੇ ਸ਼ੈੱਡ ਹੇਠੋਂ ਇੱਕ ਕੰਪਨੀ ਦੇ ਗੁਜਰਾਤ ਭੇਜਣ ਲਈ ਲੋਡ ਕੀਤੇ ਚੌਲ ਵਾਲਾ ਟਰਾਲਾ ਚੋਰੀ ਹੋ ਗਿਆ। ਟਰਾਲੇ ਦੇ ਮਾਲਕ ਸਤਨਾਮ ਸਿੰਘ ਨੇ ਇਸਦੀ ਸੂਚਨਾ ਸ਼ਹਿਰੀ ਪੁਲੀਸ ਨੂੰ ਦਿੱਤੀ ਹੈ ਅਤੇ ਬੀਟ ਅਧਿਕਾਰੀ ਪ੍ਰਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ਼ ਤੋਂ ਪਤਾ ਲੱਗਿਆ ਹੈ ਕਿ ਕੋਈ ਅਣਪਛਾਤਾ ਵਿਅਕਤੀ ਇਸ ਟਰਾਲੇ ਨੂੰ ਚੋਰੀ ਕਰਕੇ ਲੈ ਗਿਆ ਹੈ। ਟਰਾਲਾ ਮਾਲਕ ਨੇ ਦੱਸਿਆ ਕਿ ਇਸ ਵਿੱਚ 35 ਟਨ ਚੌਲ ਲੱਦੇ ਹੋਏ ਸਨ।। ਪੁਲੀਸ ਨੇ ਟਰਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ