ਪੱਤਰ ਪ੍ਰੇਰਕ
ਟੋਹਾਣਾ, 31 ਮਾਰਚ
ਕੌਮੀ ਸੜਕ ਮਾਰਗ-9 ’ਤੇ ਵਾਹਨਾਂ ਦੀ ਚੈਕਿੰਗ ਦੌਰਾਨ ਤੇਜ਼ ਰਫਤਾਰ ਮੋਟਰਸਾਈਕਲ ਨਾਲ ਪੁਲੀਸ ਕਰਮਚਾਰੀ ਨੂੰ ਟੱਕਰ ਮਾਰਨ ’ਤੇ ਟੀਮ ਵਿੱਚ ਜੀਪ ਚਾਲਕ ਸਿਪਾਹੀ ਰਾਜਿੰਦਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਭਰਤੀ ਕੀਤਾ ਗਿਆ ਹੈ। ਪੁਲੀਸ ਨੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਜਾਂਚ ਆਰੰਭੀ ਹੈ। ਟੀਮ ਇੰਚਾਰਜ ਥਾਣੇਦਾਰ ਦਇਆਨੰਦ ਨੇ ਦੱਸਿਆ ਕਿ ਪੁਲੀਸ ਟੀਮ ਸਿਰਸਾ ਬਾਈਪਾਸ ’ਤੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ ਸਿਪਾਹੀ ਦੀਆਂ ਲੱਤਾਂ ਵਿੱਚ ਆਣ ਵੱਜਿਆ।