ਪੱਤਰ ਪ੍ਰੇਰਕ
ਫਰੀਦਾਬਾਦ, 21 ਸਤੰਬਰ
ਸਥਾਨਕ ਪੁਲੀਸ ਨੇ ਇਕ ਨਵੀਂ ਪਹਿਲ ਕਰਦਿਆਂ ਲੋਕਾਂ ਨੂੰ ਟਰੈਫਿਕ ਪੁਲੀਸ ਦਾ ਚਲਾਨ ਭਰਨ ਲਈ ਪੇਟੀਐੱਮ ਨੂੰ ਵੀ ਇਜਾਜ਼ਤ ਦੇ ਦਿੱਤੀ ਹੈ। ਜਿਸ ਤਹਿਤ ਆਮ ਲੋਕ ਹੁਣ ਕਿਆਊਆਰ ਕੋਡ ਰਾਹੀਂ ਚਲਾਨ ਦੀ ਰਕਮ ਦਾ ਭੁਗਤਾਨ ਕਰ ਸਕਣਗੇ। ਪੈਟਰੋਲ ਪੰਪਾਂ, ਕਰਿਆਨੇ ਦੀਆਂ ਦੁਕਾਨਾਂ ਜਾਂ ਕਿਸੇ ਚਾਹ ਦੀ ਦੁਕਾਨ ’ਤੇ ਪੇਟੀਐੱਮ ਰਾਹੀਂ ਭੁਗਤਾਨ ਕਰਨ ਦੀ ਤਰ੍ਹਾਂ ਹੁਣ ਆਮ ਲੋਕ ਵੀ ਪੇਟੀਐੱਮ ਤੋਂ ਟ੍ਰੈਫਿਕ ਚਲਾਨ ਭਰ ਸਕਣਗੇ। ਟ੍ਰੈਫਿਕ ਪੁਲਿਸ ਨੇ ਨਾਗਰਿਕਾਂ ਲਈ ਪੇਟੀਐੱਮ ਕੋਡ ਰਾਹੀਂ ਚਲਾਨ ਦੀ ਰਕਮ ਭਰਨ ਦੀ ਸਹੂਲਤ ਉਪਲਬਧ ਕਰਵਾਈ ਹੈ ਤਾਂ ਜੋ ਆਮ ਲੋਕ ਹੁਣ ਚਲਾਨ ਦੀ ਰਕਮ ਆਨਲਾਈਨ ਅਦਾ ਕਰ ਸਕਣ। ਇਸ ਦੇ ਲਈ ਫਰੀਦਾਬਾਦ ਪੁਲੀਸ ਨੇ ਪੇਟੀਐੱਮ ਨਾਲ ਇੱਕ ਐਮਓਯੂ ਸਾਈਨ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਹੂਲਤ ਆਮ ਲੋਕਾਂ ਲਈ ਲਾਗੂ ਕੀਤੀ ਗਈ ਹੈ।