ਪੱਤਰ ਪ੍ਰੇਰਕ
ਟੋਹਾਣਾ, 24 ਜਨਵਰੀ
ਦਿੱਲੀ ਵਿੱਚ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਕੌਮੀ ਸੜਕ-9 ਤੋਂ ਇਲਾਵਾ ਮੂਣਕ-ਟੋਹਾਣਾ ਸੜਕ ’ਤੇ ਕਿਸਾਨਾਂ ਨਾਲ ਖਚਾਖਚ ਭਰੀਆਂ ਟਰਾਲੀਆਂ, ਕੰਬਾਈਨਾਂ, ਜੇਸੀਬੀ ਮਸ਼ੀਨਾਂ ਦੀਆਂ ਲਾਈਨਾਂ ਨਹੀਂ ਟੁੱਟ ਰਹੀਆਂ। ਟਾਊਨ ਪਾਰਕ ਵਿੱਚ ਚਲਾਏ ਜਾ ਰਹੇ ਲੰਗਰ ਤੇ ਬੀਰਕਲਾਂ ਜ਼ਿਲ੍ਹਾ ਸੰਗਰੂਰ ਦੀਆਂ ਤਿੰਨ ਟਰਾਲੀਆਂ ਵਿੱਚ ਰਾਜ ਸਿੰਘ ਪ੍ਰਧਾਨ, ਮੇਲਾ ਸਿੰਘ, ਰਾਮ ਸਿੰਘ, ਸੇਵਕ ਸਿੰਘ, ਸਤਨਾਮ ਸਿੰਘ, ਮੱਘਰ ਸਿੰਘ, ਮੱਖਨ ਸਿੰਘ ਨੇ ਪਿੰਡ ਗੌਰਖਨਾਥ ਜ਼ਿਲ੍ਹਾ ਮਾਨਸਾ ਤੋਂ ਭਾਕਿਯੂ ਏਕਤਾ ਉਗਰਾਹਾ ਗਰੁੱਪ ਦੇ 5 ਟਰੈਕਟਰ ਟਰਾਲੀਆਂ ਟਿਕਰੀ ਬਾਰਡਰ ’ਤੇ ਜਾਣ ਲਈ ਇੱਥੇ ਰੁਕੇ। ਸੋਹਨ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਸੁੱਖਾ ਸਿੰਘ, ਬਾਬੂ ਸਿੰਘ, ਬਿਕਰ ਸਿੰਘ, ਪੰਚ ਜਸਪਾਲ ਸਿੰਘ ਤੇ ਜਗਤਾਰ ਸਿੰਘ, ਮੀਤ ਪ੍ਰਧਾਨ ਉਗਰਾਹਾਂ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਕਿ ਦਿੱਲੀ ਪਰੇਡ ਵਿੱਚ ਰਿਕਾਰਡ ਤੋੜ ਭੀੜ ਹੋਵੇਗੀ।