ਨੌਇਡਾ: ਕਿਸਾਨ ਆਗੂ ਤੇ ਬੀਕੇਯੂ ਟਿਕੈਤ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਸਮੇਤ ਸੰਯੁਕਤ ਕਿਸਾਨ ਮੋਰਚੇ ਵਿੱਖ ਸ਼ਾਮਲ ਹੋਰ ਮੈਂਬਰ ਯੂਪੀ ਚੋਣਾਂ ਦੇ ਮੱਦੇਨਜ਼ਰ ਅਗਲੇ ਦਿਨਾਂ ਵਿੱਚ ਪ੍ਰਯਾਗਰਾਜ, ਗੋਰਖਪੁਰ ਤੇ ਵਾਰਾਨਸੀ ਜ਼ਿਲ੍ਹਿਆਂ ਵਿੱਚ ਜਾਣਗੇ। ਬੀਕੇਯੂ ਦੇ ਤਰਜਮਾਨ ਸੌਰਭ ਉਪਾਧਿਆਏ ਨੇ ਕਿਹਾ ਕਿ ਸੰੰਯੁਕਤ ਕਿਸਾਨ ਮੋਰਚਾ 23 ਫਰਵਰੀ ਨੂੰ ਪ੍ਰਯਾਗਰਾਜ, 28 ਫਰਵਰੀ ਨੂੰ ਗੋਰਖਪੁਰ ਤੇ 2 ਮਾਰਚ ਨੂੰ ਵਾਰਾਨਸੀ ਵਿੱਚ ਪ੍ਰੈੱਸ ਕਾਨਫਰੰਸ ਕਰੇਗਾ। ਉਪਾਧਿਆਏ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਕਿਸਾਨ ਆਗੂ ਰਾਕੇਸ਼ ਟਿਕੈਤ, ਸ਼ਿਵਕੁਮਾਰ ਸ਼ਰਮਾ ‘ਕੱਕਾਜੀ’, ਯੋਗੇਂਦਰ ਯਾਦਵ ਸਣੇ ਕੁਝ ਹੋਰ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਤਹਿਤ ਇਨ੍ਹਾਂ ਥਾਵਾਂ ਦਾ ਦੌਰਾ ਕਰਨਗੇ। ਅਸੀਂ ਕਿਸੇ ਨੂੰ ਵੀ ਇਹ ਨਹੀਂ ਆਖ ਰਹੇ ਕਿ ਕਿਸ ਨੂੰ ਵੋਟ ਪਾਉਣੀ ਹੈ, ਅਸੀਂ ਲੋਕਾਂ ਨੂੰ ਸਿਰਫ਼ ਇਹੀ ਕਹਿ ਰਹੇ ਹਾਂ ਕਿ ਕਿਸਾਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ।’’ -ਪੀਟੀਆਈ