ਅੰਬਾਲਾ: ਇਥੇ ਦੇਰ ਰਾਤ ਜੀਟੀ ਰੋਡ ’ਤੇ ਘੁੰਮਣ ਨਿਕਲੇ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਜੰਡਲੀ ਪੁਲ ਤੋਂ ਕਰੀਬ 100 ਮੀਟਰ ਦੂਰੀ ’ਤੇ ਵਾਪਰਿਆ। ਫ਼ਿਲਹਾਲ ਹਾਦਸੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਤਿੰਨੇ ਦੋਸਤ ਅੰਬਾਲਾ ਕੈਂਟ ਦੀ ਲਾਲ ਕੁੜਤੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਵੰਸ਼ (17) ਪੁੱਤਰ ਜਤਿੰਦਰ ਕੁਮਾਰ, ਪੰਕਜ (21) ਤੇ ਅੰਕਿਤ ਦੇ ਵਜੋਂ ਹੋਈ ਹੈ। ਇਸੇ ਦੌਰਾਨ ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਨੌਜਵਾਨਾਂ ਦੇ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ