ਅੰਬਾਲਾ: ਬੀਤੀ 4 ਜਨਵਰੀ ਨੂੰ ਆਦਰਸ਼ ਕੁਮਾਰ ਨਿਵਾਸੀ ਨਗੌਲੀ ਨਾਲ ਵਿਆਹ ਕਰਵਾਉਣ ਵਾਲੀ ਹਰਸਿਮਰਨ ਕੌਰ ਤੂਰ ਵਾਸੀ ਪੰਚਕੂਲਾ ਬੀਤੇ ਕੱਲ੍ਹ ਲਾਪਤਾ ਹੋ ਗਈ। ਆਦਰਸ਼ ਕੁਮਾਰ ਨੇ ਥਾਣਾ ਅੰਬਾਲਾ ਛਾਉਣੀ ’ਚ ਸ਼ਿਕਾਇਤ ਦਿੱਤੀ ਹੈ ਕਿ ਬੀਤੇ ਕੱਲ ਹਰਸਿਮਰਨ ਕਿਤੇ ਚਲੀ ਗਈ ਹੈ। ਇਸੇ ਤਰ੍ਹਾਂ ਰਾਊਮਾਜਰਾ ਵਾਸੀ ਸੁਖਬੀਰ ਨੇ ਬਰਾੜਾ ਥਾਣੇ ਵਿਚ ਆਪਣੀ ਪਤਨੀ ਰਾਧਿਕਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਈ ਹੈ। ਤੀਜਾ ਮਾਮਲਾ ਸੁਨੀਲ ਕੁਮਾਰ ਵਾਸੀ ਪਿੰਡ ਖਤੌਲੀ ਨੇ ਥਾਣਾ ਪੰਜੋਖਰਾ ਵਿਚ ਦਰਜ ਕਰਾਇਆ ਹੈ। ਉਸ ਦਾ ਛੋਟਾ ਭਰਾ ਮਨੀਸ਼ ਕੁਮਾਰ (24) 19 ਫਰਵਰੀ ਨੂੰ ਘਰੋਂ ਚਲਾ ਗਿਆ ਤੇ ਵਾਪਸ ਨਹੀਂ ਆਇਆ। -ਨਿੱਜੀ ਪੱਤਰ ਪ੍ਰੇਰਕ