ਚੰਡੀਗੜ੍ਹ, 11 ਅਕਤੂਬਰ
ਕਰਨਾਲ ਜ਼ਿਲ੍ਹੇ ਵਿਚ ਅੱਜ ਟੈਂਪੋ ਟਰੈਵਲਰ ਦੀ ਟਰੈਕਟਰ ਟਰਾਲੀ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਪੰਜ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮਿਲੀ ਹੈ ਕਿ ਟਰੈਕਟਰ ਟਰਾਲੀ ਚਲਾ ਰਿਹਾ ਚਾਲਕ ਫੋਨ ’ਤੇ ਗੱਲਬਾਤ ਕਰ ਰਿਹਾ ਸੀ ਕਿ ਟੈਂਪੋ ਟਰੈਵਲਰ ਨਾਲ ਟੱਕਰ ਹੋ ਗਈ। ਟਰੈਕਟਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੈ। -ਪੀਟੀਆਈ