ਫਰੀਦਾਬਾਦ: ਕ੍ਰਾਈਮ ਬ੍ਰਾਂਚ ਦੀ ਟੀਮ ਨੇ ਟਰੱਕ ਦਾ ਚੈਸੀ ਨੰਬਰ ਬਦਲਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਟਰੱਕ ਐੱਚਆਈਵੀਏ, ਇੱਕ ਚੈਸੀ ਐੱਚਆਈਵੀਏ ਟਰੱਕ ਅਤੇ ਚੈਸੀ ਨੰਬਰ ਬਣਾਉਣ ਵਾਲੀ ਮਸ਼ੀਨ ਦੀ 36 ਕਿੱਟਾਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਦੀ ਪਛਾਣ ਅਜ਼ਹਰੂਦੀਨ ਵਾਸੀ ਬੜਖਲ੍ਹ ਦੀ ਜਮਾਈ ਕਲੋਨੀ ਫਰੀਦਾਬਾਦ, ਧੌਲਾਰਾਮ ਵਾਸੀ ਪਿੰਡ ਨੰਗਲ ਦਰੋਗਾ ਜ਼ਿਲ੍ਹਾ ਮਹਿੰਦਰਗੜ੍ਹ ਅਤੇ ਪ੍ਰਦੀਪ ਸਿੰਘ ਉਰਫ ਹੀਰਾ ਵਾਸੀ ਐੱਸਜੀਐੱਮ ਨਗਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਪ੍ਰਦੀਪ ਅਜ਼ਹਰੂਦੀਨ ਦੀ ਦੁਕਾਨ ’ਤੇ ਕੰਮ ਕਰਦਾ ਹੈ। ਜਿਸ ਨੇ ਇੰਜਣ ’ਤੇ ਚੈਸੀ ਨੰਬਰ ਬਣਾਉਣ ਦਾ ਕੰਮ ਕੀਤਾ। ਅਜ਼ਹਰੂਦੀਨ ਸੱਤ ਹਜ਼ਾਰ ਰੁਪਏ ਲੈ ਕੇ ਗੱਡੀ ਦਾ ਚੈਸੀ ਨੰਬਰ ਬਦਲਦਾ ਸੀ। ਮੁਲਜ਼ਮ ਧੌਲਾਰਾਮ ਟਰੱਕ ਡਰਾਈਵਰ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ