ਡੱਬਵਾਲੀ (ਪੱਤਰ ਪ੍ਰੇਰਕ): ਇੱਥੇ ਅੱਜ ਮੰਦਰ ’ਚ ਜਲ ਚੜ੍ਹਾਉਣ ਗਈ ਔਰਤ ਤੋਂ ਦੋ ਠੱਗਾਂ ਨੇ ਪੁਲੀਸ ਮੁਲਾਜ਼ਮ ਬਣ ਕੇ ਉਸ ਤੋਂ ਸੋਨੇ ਦੇ ਕੜੇ ਠੱਗ ਲਏ। ਇਹ ਘਟਨਾ ਅੱਜ ਸਵੇਰੇ ਪੌਨੇ 9 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਬੀ.ਐੱਡ ਕਾਲਜ ਸਥਿਤ ਸ਼ਿਵ ਮੰਦਰ ਮੂਹਰੇ ਵਾਪਰੀ। ਪੀੜਤ ਔਰਤ ਕਰੀਬ 60 ਸਾਲਾ ਔਰਤ ਕਮਲੇਸ਼ ਰਾਣੀ ਪਤਨੀ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਉਹ ਮੰਦਿਰ ‘ਚ ਜਲ ਚੜ੍ਹਾਉਣ ਗਈ ਸੀ। ਉਥੇ ਖੜ੍ਹੇ ਦੋ ਵਿਅਕਤੀਆਂ ਨੇ ਖੁਦ ਨੂੰ ਪੁਲੀਸ ਵਾਲੇ ਦੱਸ ਕੇ ਹਾਦਸੇ ਤੋਂ ਬਚਣ ਲਈ ਸਾਵਧਾਨੀ ਵਜੋਂ ਉਸ ਦੇ ਸੋਨੇ ਦੇ ਕੜੇ ਉਤਰਵਾ ਕੇ ਉਸ ਦੇ ਪੂਜਾ ਵਾਲੇ ਲਿਫਾਫੇ ’ਚ ਪੁਆ ਦਿੱਤੇ। ਬਾਅਦ ਵਿੱਚ ਕਮਲੇਸ਼ ਨੇ ਬਾਹਰ ਆ ਕੇ ਦੇਖਿਆ ਤਾਂ ਲਿਫਾਰੇ ’ਚ ਸੋਨੇ ਦੇ ਕੜਿਆਂ ਦੀ ਥਾਂ ਪਿੱਤਲ ਦੀਆਂ ਚੂੜੀਆਂ ਸਨ। ਸਿਟੀ ਥਾਣੇ ਦੇ ਮੁਖੀ ਸੱਤਿਆਵਾਨ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ।