ਸ਼ਾਹਬਾਦ ਮਾਰਕੰਡਾ: ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਦੀਆਂ ਮੰਡੀਆਂ ਵਿਚ 9 ਅਕਤੂਬਰ ਨੂੰ ਝੋਨੇ ਦੀ ਖ਼ਰੀਦ ਦਾ ਕੰਮ ਨਹੀਂ ਹੋਵੇਗਾ ਤੇ ਕਿਸਾਨ ਆਪਣਾ ਝੋਨਾ ਮੰਡੀਆਂ ਵਿੱਚ ਨਾ ਲੈ ਕੇ ਆਉਣ। ਉਨ੍ਹਾਂ ਨੇ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਸਾਰੀਆਂ ਖ਼ਰੀਦ ਏਜੰਸੀਆਂ ਦਾ ਫੋਕਸ ਝੋਨੇ ਦੀ ਚੁਕਾਈ ’ਤੇ ਰਹੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਇਕਦਮ ਤੇਜ਼ ਹੋ ਗਈ ਹੈ ਕਿਸੇ ਵੀ ਮੰਡੀ ’ਚ ਝੋਨਾ ਸੁੱਟਣ ਲਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਖ਼ਰੀਦ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਕਿਸਾਨ ਖ਼ਰੀਦ ਪ੍ਰੰਬਧਾਂ ਵਿੱਚ ਸਹਿਯੋਗ ਦੇਣ। -ਪੱਤਰ ਪ੍ਰੇਰਕ