ਪੱਤਰ ਪ੍ਰੇਰਕ
ਰਤੀਆ, 16 ਅਗਸਤ
ਸ਼ਹਿਰ ਦੇ ਵਾਰਡ ਨੰ-11 ਦੀ ਗਲੀ ਦੇ ਮੁੱਖ ਚੌਕ ਵਿਚ ਲੱਗੇ ਕੂੜੇ ਕਰਕਟ ਦੇ ਢੇਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਗੰਦਗੀ ਦੇ ਚੱਲਦੇ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸਫ਼ਾਈ ਕਰਵਾਉਣ ਦੇ ਨਾਲ ਕੂੜਾ ਕਰਕਟ ਚੁੱਕਣ ਦੀ ਮੰਗ ਕੀਤੀ ਹੈ। ਰਾਮ ਸਿੰਘ, ਬੀਰਬਲ, ਨਵਜੋਤ, ਪ੍ਰੇਮ ਕੁਮਾਰ, ਮਲਕੀਤ ਆਦਿ ਨੇ ਦੱਸਿਆ ਕਿ ਗਲੀਆਂ ਅਤੇ ਚੌਕ ਵਿੱਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਰਹਿਣ ਕਾਰਨ ਆਸ-ਪਾਸ ਦੇ ਇਲਾਕੇ ਵਿਚ ਬਦਬੂ ਫੈਲੀ ਰਹਿਣ ਨਾਲ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਸਫ਼ਾਈ ਵਿਵਸਥਾ ਠੀਕ ਨਹੀਂ ਹੈ, ਜਿਸ ਦੇ ਚੱਲਦੇ ਗਲੀਆਂ ਵਿਚ ਅਕਸਰ ਹੀ ਗੰਦਗੀ ਫੈਲੀ ਰਹਿੰਦੀ ਹੈ। ਉਥੇ ਹੀ ਕੂੜਾ ਕਰਕਟ ਵੀ ਸਹੀ ਤਰੀਕੇ ਨਾਲ ਨਹੀਂ ਚੁੱਕਿਆ ਜਾ ਰਿਹਾ।