ਡੱਬਵਾਲੀ: ਇੱਥੇ ਡਿਲਾਈਟ ਸਿਨੇਮਾ ਮਾਰਕੀਟ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਇਲੈਕਟ੍ਰਿਕ ਵਰਕਸ਼ਾਪ ਵਿੱਚੋਂ ਕਰੀਬ ਇੱਕ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਦੁਕਾਨ ਦੇ ਪਿੱਛਿਓਂ ਦੋ ਗੇਟ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਬੋਹੜ ਸਿੰਘ ਵਾਸੀ ਲੰਬੀ ਨੇ ਦੱਸਿਆ ਕਿ ਉਹ ਡਿਲਾਈਟ ਸਿਨੇਮਾ ਮਾਰਕੀਟ ਵਿੱਚ ਬੋਹੜ ਇਲੈਕਟ੍ਰਿਕ ਵਰਕਸ ਨਾਂਅ ’ਤੇ ਦੁਕਾਨ ਕਰਦਾ ਹੈ। ਅੱਜ ਸਵੇਰੇ ਜਦੋਂ ਉਹ ਦੁਕਾਨ ਖੋਲ੍ਹ ਕੇ ਅੰਦਰ ਗਿਆ ਤਾਂ ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਸੀ। ਦੁਕਾਨ ਵਿੱਚੋਂ ਅੱਠ ਸੌ ਮੀਟਰ ਲੰਬਾਈ ਦੀ 4 ਐਮ.ਐਮ. ਦੀ ਕਾਪਰ ਵਾਇਰ, 30 ਕਿੱਲੋ ਕਾਪਰ। ਇੱਕ ਐਚ.ਪੀ ਦੀ ਟੂਲ ਪੰਪ ਆਦਿ ਸਾਮਾਨ ਗਾਇਬ ਮਿਲਿਆ। ਉਸ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਪਿੱਛਿਓਂ ਦੋ ਗੇਟ ਤੋੜ ਕੇ ਦੁਕਾਨ ’ਚ ਵੜ ਕੇ ਚੋਰੀ ਕੀਤੀ।
-ਪੱਤਰ ਪ੍ਰੇਰਕ