ਟੋਹਾਣਾ: ਪੁਲੀਸ ਨੇ ਚੋਰੀ ਦੇ ਦੋ ਮਾਮਲੇ ਦਰਜ ਕੀਤੇ ਹਨ। ਬੀਤੀ ਰਾਤ ਚੋਰ ਗਿਰੋਹ ਨੇ ਸ਼ਨੀਦੇਵ ਮੰਦਰ ਦਾ ਦਾਨ ਪਾਤਰ ਚੋਰੀ ਕਰਕੇ ਮੰਦਰ ਦੀ ਛੱਤ ’ਤੇ ਜਾ ਕੇ ਤੋੜ ਦਿੱਤਾ ਤੇ ਉਸ ’ਚੋਂ ਨਕਦੀ ਚੋਰੀ ਕਰ ਲਈ। ਸਭਾ ਦੇ ਮੈਂਬਰ ਗਿਆਨ ਚੰਦ ਦੀ ਸ਼ਿਕਾਇਤ ’ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਹੈ। ਦੂਜੀ ਵਾਰਦਾਤ ਵਿੱਚ ਖੇਤੀਬਾੜੀ ਸੰਦਾਂ ਦੀ ਦੁਕਾਨ ਦੇ ਮਾਲਕ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਦੁਕਾਨ ਦਾ ਕਰਮਚਾਰੀ ਅਸ਼ੋਕ ਕੁਮਾਰ ਵਾਸੀ ਜਲਾਲਾਬਾਦ ਜ਼ਿਲ੍ਹਾ ਫ਼ਿਰੋਜ਼ਪੁਰ ਦੁਕਾਨ ’ਚੋਂ 50 ਹਜ਼ਾਰ ਰੁਪਏ ਅਲਮਾਰੀ ’ਚੋਂ ਚੋਰੀ ਕਰਕੇ ਫ਼ਰਾਰ ਹੋ ਗਿਆ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ। -ਪੱਤਰ ਪ੍ਰੇਰਕ