ਪ੍ਰਭੂ ਦਿਆਲ
ਸਿਰਸਾ, 4 ਸਤੰਬਰ
ਇਥੋਂ ਦੇ ਪਿੰਡ ਬਣੀ ’ਚ ਲੰਘੀ ਰਾਤ ਭਾਰੀ ਮੀਂਹ ਨਾਲ ਪਿੰਡ ’ਚ ਪਾਣੀ ਭਰ ਗਿਆ ਹੈ। ਪਿੰਡ ’ਚ ਕਈ ਕੱਚੇ ਮਕਾਨ ਡਿੱਗ ਗਏ ਤੇ ਲੋਕ ਘਰਾਂ ਦਾ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਲੈ ਗਏ ਹਨ। ਮੀਂਹ ਦਾ ਪਾਣੀ ਕਈ ਪਿੰਡਾਂ ਤੇ ਸ਼ਹਿਰ ਦੇ ਨੀਵੇਂ ਇਲਾਕੇ ’ਚ ਪਾਣੀ ਭਰ ਗਿਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਪਿੰਡ ਬਣੀ ਵਿੱਚ ਹੋਇਆ ਹੈ। ਸਾਲ 2010 ਵਿੱਚ ਘੱਗਰ ’ਚ ਆਏ ਹੜ੍ਹ ਕਾਰਨ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਸੀ। ਲੋਕਾਂ ਦੀ ਫ਼ਸਲ ਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਸੀ।