ਪ੍ਰਭੂ ਦਿਆਲ
ਸਿਰਸਾ, 7 ਜੂਨ
ਇਥੋਂ ਦੇ ਪਿੰਡ ਨਟਾਰ ’ਚ ਵਿਦਿਆਰਥਣ ਨੇ ਭੇਤਭਰੀ ਹਾਲਤ ’ਚ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਇਲਾਜ ਦੌਰਾਨ ਵਿਦਿਆਰਥਣ ਦੀ ਮੌਤ ਹੋ ਗਈ। ਮਿ੍ਤਕਾ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਕਾਲੂ ਰਾਮ ਦੀ ਲੜਕੀ ਸਿਮਰਨ ਸੀਡੀਐੱਲਯੂ ’ਚ ਐੱਮਐੱਸਸੀ ਦੂਜੇ ਵਰ੍ਹੇ ਦੀ ਵਿਦਿਆਰਥਣ ਸੀ। ਦੱਸਿਆ ਗਿਆ ਹੈ ਕਿ ਸਿਮਰਨ ਨੂੰ ਕੁਝ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਸੱਟ ਲੱਗੀ ਸੀ, ਜਿਸ ਦੀ ਉਹ ਦਵਾਈ ਖਾ ਰਹੀ ਸੀ। ਕੱਲ੍ਹ ਦਵਾਈ ਦੀ ਥਾਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ। ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏਐੱਸਆਈ ਰਾਜਪਾਲ ਨੇ ਦੱਸਿਆ ਹੈ ਕਿ ਪਰਿਵਾਰ ਦੇ ਬਿਆਨ ’ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ।