ਯਮੁਨਾਨਗਰ: ਜਬਰ ਜ਼ਨਾਹ ਮਾਮਲੇ ਵਿੱਚ ਮਹਿਲਾ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ’ਤੇ ਰੋਹ ਵਿੱਚ ਆਈ ਪੀੜਤਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿੱਨੀ ਸਕੱਤਰੇਤ ਪਹੁੰਚੀ ਅਤੇ ਸੁਪਰਡੈਂਟ ਪੁਲੀਸ ਨੂੰ ਨਿਆਂ ਦੇਣ ਦੀ ਮੰਗ ਕੀਤੀ। ਚਿੱਟਾ ਮੰਦਰ ਨੇੜੇ ਰਹਿਣ ਵਾਲੀ ਮਹਿਲਾ ਨੇ ਆਪਣੀ ਸਹੇਲੀ ਦੇ ਭਰਾ ’ਤੇ ਬਲਾਤਕਾਰ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲੀਸ ਨੇ ਮੁਲਜ਼ਮ ਖ਼ਿਲਾਫ ਕੇਸ ਤਾਂ ਦਰਜ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਪੀੜਤਾ ਨੇ ਕਿਹਾ ਕਿ ਜੇ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਇਸ ਸਬੰਧੀ ਡੀਐੱਸਪੀ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ । -ਪੱਤਰ ਪ੍ਰੇਰਕ