ਪੱਤਰ ਪ੍ਰੇਰਕ
ਟੋਹਾਣਾ, 17 ਅਕਤੂਬਰ
ਪਿੰਡ ਖੈਰਾਤੀ ਖੇੜਾ ਦਾ ਸ਼ਸ਼ੀਪਾਲ (50) ਆਪਣੇ ਦੋ ਪੁੱਤਰਾਂ ਨੂੰ ਕਤਲ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੀ। ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਮਗਰੋਂ ਉਹ ਪਿਛਲੇ ਮਹੀਨੇ ਪਿੰਡ ਪੁੱਜਾ ਸੀ ਪਰ ਬੀਤੀ ਰਾਤ ਉਸ ਨੇ ਆਪਣੇ ਘਰ ਵਿੱਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ, ਤਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ। ਮ੍ਰਿਤਕ ਮੁਸਲਮਾਨ ਸਮਾਜ ਵਿੱਚੋਂ ਹੋਣ ਕਰ ਕੇ ਪਿੰਡ ਵਾਲਿਆਂ ਨੇ ਸਵਰਗ ਆਸ਼ਰਮ ਵਿੱਚ ਜਗ੍ਹਾ ਦੇਣ ਤੋਂ ਇਨਕਾਰ ਕਰ ਦੇਣ ’ਤੇ ਮ੍ਰਿਤਕ ਦੀਆਂ ਅੰਤਿਮ ਰਸਮਾਂ ਲਈ ਐਸਡੀਐਮ ਨੂੰ ਮੰਗ ਪੱਤਰ ਦੇਣ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਅੰਤਿਮ ਰਸਮਾਂ ਲਈ ਮਨਾਇਆ। ਪਿੰਡ ਵਾਸੀਆਂ ਮੁਤਾਬਕ ਸ਼ਸ਼ੀਪਾਲ ਨੇ 2014 ਵਿੱਚ ਆਪਣੇ ਦੋ ਪੁੱਤਰਾਂ ਦਾ ਕਤਲ ਕਰ ਦੇਣ ਕਾਰਨ ਹਿਸਾਰ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਸੀ।