ਨਿਜੀ ਪੱਤਰ ਪ੍ਰੇਰਕ
ਅੰਬਾਲਾ, 3 ਸਤੰਬਰ
ਸਾਹਾ-ਸ਼ਾਹਜ਼ਾਦਪੁਰ ਸੜਕ ’ਤੇ ਸਥਿਤ ਕੜਾਸਨ ਪਿੰਡ ਵਿਚ ਅੱਜ ਇਕ ਪਲਾਟ ’ਤੇ ਕਬਜ਼ੇ ਨੂੰ ਲੈ ਕੇ ਗੋਲੀ ਚੱਲ ਗਈ। ਜ਼ਖ਼ਮੀ ਕੁਲਦੀਪ ਸਿੰਘ ਨੂੰ ਸ਼ਾਹਜ਼ਾਦਪੁਰ ਤੋਂ ਪੰਚਕੂਲਾ ਦੇ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਸ਼ਾਹਜ਼ਾਦਪੁਰ ਪੁਲੀਸ ਨੇ ਗੁਰਨਾਮ ਸਿੰਘ ਦੀ ਸ਼ਿਕਾਇਤ ’ਤੇ ਸੁਰੇਸ਼ ਕੁਮਾਰ ਉਰਫ਼ ਸੇਠੀ, ਓਮ ਪ੍ਰਕਾਸ਼, ਵਿਸ਼ਾਲ ਗੋਂਦੀ, ਨਰੇਸ਼ ਕੁਮਾਰ, ਰਾਜੂ ਗੋਂਦੀ, ਮੋਨੂੰ ਗੋਂਦੀ, ਆਸ਼ੂ ਪੰਡਿਤ (ਸ਼ਾਹਜ਼ਾਦਪੁਰ), ਸਿਲੂ ਗੋਦਿਆਣਾ, ਰੋਹਿਤ ਗੰਦਾਪੁਰੀਆ, ਅਜੈ ਅਤੇ ਹੋਰਨਾਂ ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਲੜਾਈ ਪਲਾਟ ’ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਹੋਈ ਜਿਸ ਤੋਂ ਇਹ ਘਟਨਾ ਵਾਪਰੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।਼