ਪੱਤਰ ਪ੍ਰੇਰਕ
ਫਰੀਦਾਬਾਦ, 4 ਜੁਲਾਈ
ਫਰੀਦਾਬਾਦ ਦੇ ਸੈਕਟਰ-8 ਸਥਿਤ ਸਰਵੋਦਿਆ ਹਸਪਤਾਲ ਦੇ ਆਡੀਟੋਰੀਅਮ ਵਿੱਚ ਨਾਟਕ ‘ਨੰਨ੍ਹੇ ਕ੍ਰਾਂਤੀਕਾਰੀ’ ਦਾ ਮੰਚਨ ਕੀਤਾ ਗਿਆ। ਸ਼ਹਿਰ ਦੇ ਬੱਚਿਆਂ ਨੇ ਨਾਟਕ ਦੀ ਪੇਸ਼ਕਾਰੀ ਕਰਕੇ ਲੋਕਾਂ ਨੂੰ ਆਜ਼ਾਦੀ ਦੀ ਮਹੱਤਤਾ ਬਾਰੇ ਦੱਸਿਆ।
ਸੰਭਰਿਆ ਫਾਊਂਡੇਸ਼ਨ, ਫਰੀਦਾਬਾਦ ਦੀ ਨਗਰ ਨਿਗਮ ਅਤੇ ਸਰਵੋਦਿਆ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ’ਤੇ ਫਰੀਦਾਬਾਦ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਨਾਟਕ ਰਾਹੀਂ ਬੱਚਿਆਂ ਨੇ ਦੱਸਿਆ ਕਿ ਆਜ਼ਾਦੀ ਸਿਰਫ਼ ਖੁੱਲ੍ਹੀ ਹਵਾ ਵਿੱਚ ਸਾਹ ਲੈਣਾ ਹੀ ਨਹੀਂ, ਸਗੋਂ ਆਪਣੇ ਹੱਕਾਂ ਲਈ ਖੜ੍ਹੇ ਹੋਣਾ ਵੀ ਹੈ। ਨਾਟਕ ਵਿੱਚ ਗਾਂਧੀ ਜੈਅੰਤੀ ਮੌਕੇ ਬੱਚੇ ਉਸ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਲੈਂਦੇ ਹਨ ਅਤੇ ਇਸ ਤੋਂ ਪਹਿਲਾਂ ਆਪਣੇ ਹੱਕਾਂ ਲਈ ਪੁਲੀਸ ਦੇ ਚਾਚੇ ਨਾਲ ਉਲਝ ਕੇ ਆਪਣੇ ਹੱਕਾਂ ਲਈ ਕ੍ਰਾਂਤੀ ਕਰ ਲੈਂਦੇ ਹਨ।
ਅੰਤ ਵਿੱਚ ਬੱਚਿਆਂ ਦੀ ਏਕਤਾ ਪੁਲੀਸ ਅਧਿਕਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਉਹ ਬੱਚਿਆਂ ਤੋਂ ਮੁਆਫ਼ੀ ਮੰਗਦਾ ਹੈ। ਨਾਟਕ ਵਿੱਚ ਆਂਚਲ ਸ਼ਰਮਾ, ਸਾਇਸ਼ਾ, ਯਸ਼, ਪ੍ਰੇਮ, ਲਕਸ਼ੈ, ਦਕਸ਼, ਏਕਤਾ, ਪਾਵਿਕਾ, ਕਾਰਤਿਕ, ਅਭਿਸ਼ੇਕ, ਪ੍ਰਿਅੰਕਾ, ਕੌਸ਼ਲ ਅਤੇ ਕਮਲ ਨੇ ਅਦਾਕਾਰੀ ਕੀਤੀ। ਨਾਟਕ ਦਾ ਨਿਰਦੇਸ਼ਨ ਅੰਕੁਸ਼ ਸ਼ਰਮਾ ਅਤੇ ਤਕਨੀਕੀ ਨਿਰਦੇਸ਼ਨ ਦੀਪਕ ਪੁਸ਼ਪਦੀਪ ਨੇ ਕੀਤਾ। ਪ੍ਰੋਗਰਾਮ ਦੌਰਾਨ ਹੈਪੀ ਸਿੰਘ ਅਤੇ ਆਰਾਧਿਆ ਨੇ ਗੀਤ ਵੀ ਪੇਸ਼ ਕੀਤੇ। ਸੰਭਰਿਆ ਫਾਊਂਡੇਸ਼ਨ ਦੇ ਡਾਇਰੈਕਟਰ ਅਭਿਸ਼ੇਕ ਦੇਸਵਾਲ ਨੇ ਕਿਹਾ ਕਿ ਪ੍ਰੋਗਰਾਮ ਦੇ ਤਹਿਤ ਨਵੀਂ ਪ੍ਰਤਿਭਾ ਨੂੰ ਪਲੈਟਫਾਰਮ ਦੇਣ ਲਈ ਵੀ ਕੰਮ ਕੀਤਾ ਹੈ।