ਪੱਤਰ ਪ੍ਰੇਰਕ
ਟੋਹਾਣਾ, 2 ਸਤੰਬਰ
ਨਾਜਾਇਜ਼ ਸ਼ਰਾਬ ਮਾਫ਼ੀਆ ਦੇ ਮੈਂਬਰਾਂ ਵੱਲੋਂ ਰਾਤ ਵੇਲੇ ਪਿੰਡ ਦਈਅੜ ਦੇ ਸ਼ਰਾਬ ਠੇਕੇ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਗੋਲੀ ਲੱਗਣ ਕਾਰਨ ਠੇਕੇ ਦੇ ਇਕ ਕਰਿੰਦੇ ਸੰਦੀਪ (26) ਦੀ ਮੌਤ ਹੋ ਗਈ। ਜਦਕਿ ਠੇਕੇਦਾਰ ਅਨਿਲ, ਕਰਿੰਦਾ ਸੰਦੀਪ, ਜਸਵੀਰ ਤੇ ਦਿਨੇਸ਼ ਜ਼ਖ਼ਮੀ ਹੋ ਗਏ। ਠੇਕੇਦਾਰ ਅਨਿਲ ਸਣੇ ਤਿੰਨ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਠੇਕੇਦਾਰ ਅਨਿਲ ਨਾਲ ਚੱਲ ਰਹੀ ਰੰਜਿਸ਼ ਕਾਰਨ ਬੀਤੀ ਰਾਤ ਨੌਂ ਵਜੇ ਦੇ ਕਰੀਬ 15-16 ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਠੇਕੇ ’ਤੇ ਪੁੱਜੇ ਤੇ ਉਨ੍ਹਾਂ ਕਾਊਂਟਰ ਉਤੇ ਬੈਠੇ ਸੰਦੀਪ ਨੂੰ ਗੋਲੀ ਮਾਰ ਦਿੱਤੀ ਤੇ ਠੇਕੇਦਾਰ ਅਨਿਲ ਤੇ ਸਾਥੀਆਂ ’ਤੇ ਵੀ ਫਾਇਰਿੰਗ ਤੇ ਕੁੱਟਮਾਰ ਕਰਕੇ ਫਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।