ਪੱਤਰ ਪ੍ਰੇਰਕ
ਡੱਬਵਾਲੀ, 19 ਸਤੰਬਰ
ਪਿੰਡ ਜੰਡਵਾਲਾ ਬਿਸ਼ਨੋਈਆਂ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਰ.ਐੱਮ.ਪੀ. ਡਾਕਟਰ ਤੋਂ 2.40 ਲੱਖ ਰੁਪਏ ਲੁੱਟ ਲਏ। ਘਟਨਾ ਰਾਜਸਥਾਨ ਨਹਿਰ ਦੇ ਪੁਲ ’ਤੇ ਵਾਪਰੀ। ਘਟਨਾ ਸਮੇਂ ਆਰ.ਐੱਮ.ਪੀ. ਡਾਕਟਰ ਪ੍ਰਿਥਵੀ ਰਾਜ ਵਾਸੀ ਆਸਾਖੇੜਾ ਮੋਟਰਸਾਈਕਲ ’ਤੇ ਅਹਿਮਦਪੁਰ ਦਾਰੇਵਾਲਾ ਤੋਂ ਆਪਣੇ ਪਿੰਡ ਜਾ ਰਿਹਾ ਸੀ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪ੍ਰਿਥਵੀ ਰਾਜ ਨੂੰ ਸਾਬੂਆਣਾ ਦਾ ਰਾਹ ਪੁੱਛਣ ਦੇ ਬਹਾਨੇ ਜੰਡਵਾਲਾ ਬਿਸ਼ਨੋਈਆਂ ਨੇੜੇ ਰਾਜਸਥਾਨ ਨਹਿਰ ਦੇ ਪੁਲ ’ਤੇ ਰੋਕ ਲਿਆ ਅਤੇ ਉਸ ਕੋਲੋਂ 2.40 ਲੱਖ ਰੁਪਏ ਵਾਲਾ ਲਿਫ਼ਾਫ਼ਾ ਖੋਹ ਕੇ ਫ਼ਰਾਰ ਹੋ ਗਏ। ਚੌਟਾਲਾ ਚੌਕੀ ਦੇ ਮੁਖੀ ਰਾਮਚੰਦਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।