ਪੱਤਰਪ੍ਰੇਰਕ
ਟੋਹਾਣਾ, 16 ਮਾਰਚ
ਇਥੋਂ ਦੇ ਪਿੰਡ ਕੁੰਕੜਾਵਾਲੀ ਵਿੱਚ ਮੂੰਹ ਹਨੇਰੇ ਤੇਂਦੂਆਂ ਕਿਸਾਨ ਜੈਦੀਪ ਦੇ ਘਰ ਦਾਖਲ ਹੋ ਗਿਆ। ਇਸ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਫੈਲ ਗਈ।ਰੌਲਾ ਪਾਉਣ ’ਤੇ ਤੇਂਦੂਆਂ ਕੰਧ ਤੋਂ ਛਾਲ ਮਾਰਕੇ ਗੁਆਂਢੀ ਰਾਜੂ ਚਾਵੜਾ ਦੇ ਪਲਾਟ ਵਿੱਚ ਬਣ ਕਮਰੇ ਵਿੱਚ ਦਾਖਲ ਹੋ ਗਿਆ। ਸੂਚਨਾ ਮਿਲਦੇ ਹੀ ਐੱਸਐੱਚਓ ਯਾਦਵਿੰਦਰ ਸਿੰਘ ਪੁਲੀਸ ਟੀਮ ਨਾਲ ਪੁੱਜੇ। ਹਿਸਾਰ ਤੇ ਰੋਹਤਕ ਤੋਂ ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਵੀ ਪੁੱਜ ਗਈਆਂ। ਇਸ ਦੌਰਾਨ ਤੇਂਦੂਆਂ ਨੂੰ ਕਾਬੁੂ ਕਰਨ ਸਮੇਂ ਤੇਂਦੂਆਂ ਬਾਹਰ ਖੜ੍ਹੇ ਨੌਜਵਾਨ ਵਿਰੇਂਦਰ ’ਤੇ ਝਪਟ ਪਿਆ। ਉਸ ਨੂੰ ਫਤਿਹਾਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜੰਗਲੀ ਜੀਵ ਵਿਭਾਗ ਦੀ ਟੀਮ ਤੇਂਦੂਏ ਨੂੰ ਫੜ ਕੇ ਆਪਣੇ ਨਾਲ ਲੈ ਗਈ। ਸ਼ਾਮ ਪੰਜ ਵਜੇ ਤਕ ਤੇਂਦੂਏ ਦੇ ਕਾਬੁੂ ਆਉਣ ਤੋਂ ਪਹਿਲਾਂ ਪਿੰਡ ਵਿੱਚ ਦਹਿਸ਼ਤ ਫੈਲੀ ਰਹੀ। ਮਗਰੋਂ ਪਿੰਡ ਵਾਲੀਆਂ ਨੇ ਵੀ ਸੁੱਖ ਦਾ ਸਾਹ ਲਿਆ।