ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 29 ਮਈ
ਸਾਹਾ ਥਾਣੇ ਵਿੱਚ ਦਰਜ ਅਗਵਾ ਅਤੇ ਕੁੱਟ-ਮਾਰ ਦੇ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਅਜੈ ਕੁਮਾਰ ਨਿਵਾਸੀ ਪੰਮੂਵਾਲਾ ਥਾਣਾ ਸਢੌਰਾ ਅਤੇ ਕਮਲਜੀਤ ਉਰਫ਼ ਕਮਲ ਨਿਵਾਸੀ ਸੁਲਤਾਨਪੁਰ ਥਾਣਾ ਸਢੌਰਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਦੇ ਹੁਕਮਾਂ ਤੇ ਉਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਮਨਜ਼ੂਰ ਹੋਇਆ। ਇਸ ਮਾਮਲੇ ਸਬੰਧੀ ਮਲਕੀਤ ਸਿੰਘ ਉਰਫ਼ ਮੋਹਿਤ ਨਿਵਾਸੀ ਪਿੰਡ ਬੀਹਟਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੋਨੀ ਨਾਂ ਦੇ ਲੜਕੇ ਨੇ ਉਸ ਨੂੰ ਫੋਨ ਕਰਕੇ ਸਾਹਾ ਚੌਕ ਵਿੱਚ ਬੁਲਾਇਆ ਸੀ ਜਦੋਂ ਉਹ ਆਪਣੇ ਦੋਸਤ ਕਮਲ ਦੇ ਨਾਲ ਸਾਹਾ ਚੌਕ ਵਿੱਚ ਗਿਆ ਤਾਂ ਕਾਰ ਵਿੱਚ ਆਏ ਮੋਨੀ ਤੇ ਉਸ ਦੇ ਸਾਥੀਆਂ ਨੇ ਕਮਲ ਨੂੰ ਮਾਰਨ ਦੀ ਨੀਅਤ ਨਾਲ ਕਾਰ ਵਿੱਚ ਪਾ ਕੇ ਸਢੌਰਾ ਵਾਲੀ ਸੜਕ ’ਤੇ ਲੈ ਗਏ, ਜਿਥੋਂ ਉਹ ਕਾਰ ਵਿੱਚੋਂ ਛਾਲ ਮਾਰ ਕੇ ਬਚ ਨਿਕਲਿਆ।