ਪੱਤਰ ਪੇ੍ਰਰਕ
ਕਾਲਾਂਵਾਲੀ, 13 ਅਕਤੂਬਰ
ਖੇਤਰ ਪਿੰਡ ਫੱਗੂ ਵਿੱਚ ਬੀਤੀ ਸ਼ਾਮ ਬੋਲੈਰੋ ਕੈਂਪਰ ’ਤੇ ਸਵਾਰ ਤਿੰਨ-ਚਾਰ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕੀਤਾ ਗਿਆ ਸੀ। ਇਹ ਮਾਮਲੇ ਵਿੱਚ ਅਗਵਾ ਕੀਤੇ ਗਏ ਵਿਅਕਤੀ ਦੀ ਪਤਨੀ ਲਵਪ੍ਰੀਤ ਕੌਰ ਦੀ ਸ਼ਿਕਾਇਤ ਪਰ ਥਾਣਾ ਰੋੜੀ ਪੁਲੀਸ ਕਾਰਵਾਈ ਕਰਦਿਆਂ ਅਗਵਾ ਵਿਅਕਤੀ ਨੂੰ ਫਤਿਹਾਬਾਦ ਇਲਾਕੇ ’ਚ ਬਰਾਮਦ ਕਰ ਲਿਆ। ਪਰ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਆਏ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਦੋ ਹਜ਼ਾਰ ਰੁਪਏ ਦੇ ਲੈਣ-ਦੇਣ ਦਾ ਸੀ। ਪਿੰਡ ਫੱਗੂ ਵਾਸੀ ਲਵਪ੍ਰੀਤ ਕੌਰ ਨੇ ਰੋੜੀ ਥਾਣੇ ’ਚ ਸ਼ਿਕਾਇਤ ਦਿੱਤੀ ਹੈ ਬੀਤੇ ਦਿਨ ਸ਼ਾਮ ਨੂੰ ਉਸ ਦਾ ਪਤੀ ਜਗਜੀਤ ਸਿੰਘ ਉਰਫ ਸ਼ਿੰਗਾਰਾ ਘਰ ਤੋਂ ਥੋੜ੍ਹੀ ਦੂਰੀ ’ਤੇ ਮੈਂ ਖੜ੍ਹਾ ਸੀ ਕਿ ਤਿੰਨ-ਚਾਰ ਅਣਪਛਾਤੇ ਨੌਜਵਾਨ ਕਾਰ ’ਚ ਆਏ ਤੇ ਉਸ ਦੇ ਪਤੀ ਨੂੰ ਜ਼ਬਰਦਸਤੀ ਕਾਰ ਵਿੱਚ ਪਾ ਲਿਆ। ਲਵਪ੍ਰੀਤ ਕੌਰ ਦੱਸਿਆ ਕਿ ਜਦੋਂ ਉਹ ਉਸ ਨੂੰ ਬਚਾਉਣ ਲਈ ਗਏ ਇੱਕ ਨੌਜਵਾਨ ਨੇ ਉਸ ’ਤੇ ਪਿਸਤੌਲ ਤਾਣ ਕੇ ਕਿਹਾ ਨੇੜੇ ਨਾ ਆਓ। ਜਿਸ ਕਾਰਨ ਉਹ ਪਿੱਛੇ ਹਟ ਗਿਆ। ਮੁਲਜ਼ਮ ਉਸ ਦੇ ਪਤੀ ਨੂੰ ਲੈ ਕੇ ਫਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਰੋੜੀ ਪੁਲੀਸ ਨੇ ਤੁਰੰਤ ਕਾਰਵਾਈ ਕੀਤੀ। ਪੁਲੀਸ ਨੇ ਉਕਤ ਵਿਅਕਤੀ ਨੂੰ ਫਤਿਹਾਬਾਦ ਇਲਾਕੇ ’ਚੋਂ ਬਰਾਮਦ ਕੀਤਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਸ਼ੁਰੂਆਤੀ ਜਾਂਚ ’ਚ ਇਹ ਮਾਮਲਾ ਪੈਸੇ ਦੇ ਲੈਣ-ਦੇਣ ਦਾ ਲੱਗਦਾ ਹੈ। ਇਸ ਮਾਮਲੇ ਵਿੱਚ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।