ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸਿਵਲ ਸਰਜਨ ਡਾ. ਸੁਖਬੀਰ ਸਿੰਘ ਨੇ ਕਿਹਾ ਹੈ ਕਿ ਕਰੋਨਾਵਾਇਰਸ ਦੇ ਕਰਕੇ ਜ਼ਿਲ੍ਹੇ ਵਿੱਚ 135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ’ਚ ਜ਼ਿਆਦਾਤਰ ਲੋਕਾਂ ਨੂੰ ਬੀਪੀ, ਸ਼ੂਗਰ, ਕਿਡਨੀ ,ਲੀਵਰ ਤੇ ਕੈਂਸਰ ਜਿਹੀਆਂ ਬੀਮਾਰੀਆਂ ਵੀ ਸਨ। ਇਨ੍ਹਾਂ 135 ਮੌਤਾਂ ’ਚ 20 ਲੋਕਾਂ ਦੀ ਮੌਤ ਸੀਐੱਚਸੀ ਪਿਹੋਵਾ ਤੇ 19 ਲੋਕਾਂ ਦੀ ਮੌਤ ਸੀ ਐੱਚਸੀ ਬਾਬੈਨ ਖੇਤਰ ਵਿੱਚ ਹੋਈ ਹੈ। ਜਿਸ ਕਰਕੇ ਸਿਹਤ ਵਿਭਾਗ ਦਾ ਇਨਾਂ ਦੋਹਾਂ ਖੇਤਰਾਂ ਵਿੱਚ ਵਿਸ਼ੇਸ਼ ਤੌਰ ’ਤੇ ਫੋਕਸ ਰਹੇਗਾ। ਉਨ੍ਹਾਂ ਕਿਹਾ ਕਿ 45 ਤੋਂ 59 ਸਾਲ ਤਕ ਦੇ ਲੋਕ ਜੋ ਗੰਭੀਰ ਬੀਮਾਰੀਆਂ ਨਾਲ ਗ੍ਰਸਤ ਹਨ ਉਹ ਕਰੋਨਾ ਵੈਕਸੀਨ ਲਈ ਅੱਗੇ ਆਉਣ।