ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 9 ਨਵੰਬਰ
ਅੰਬਾਲਾ ਛਾਉਣੀ ਦੇ ਬੋਹ ਪਿੰਡ ਦੇ ਸ਼ਕਤੀ ਨਗਰ ਦੀ 9ਵੀਂ ਜਮਾਤ ਦੀ ਵਿਦਿਆਰਥਣ ਨੇ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਘੜ ਕੇ ਪੁਲੀਸ ਨੂੰ ਭਾਜੜਾਂ ਪਾ ਦਿੱਤੀਆਂ। ਸਵੇਰੇ ਮਹੇਸ਼ ਨਗਰ ਪੁਲੀਸ ਨੂੰ ਸੂਚਨਾ ਮਿਲੀ ਕਿ 13 ਸਾਲਾ ਲੜਕੀ ਘਰ ਦੇ ਕੋਲ ਪੰਛੀਆਂ ਨੂੰ ਦਾਣਾ ਪਾਉਣ ਗਈ ਸੀ, ਵਾਪਸ ਨਹੀਂ ਆਈ। ਕਾਰ ਵਿੱਚ ਕੁਝ ਨੌਜਵਾਨ ਉਸ ਨੂੰ ਚੁੱਕ ਕੇ ਲੈ ਗਏ ਹਨ। ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਸੀਆਈਏ ਦੀ ਟੀਮ ਨੇ ਲੜਕੀ ਦੇ ਮਾਪਿਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਮਹੇਸ਼ ਨਗਰ ਥਾਣੇ ਦੇ ਐੱਸਐੱਚਓ ਸੁਰੇਸ਼ ਦਾ ਕਹਿਣਾ ਹੈ ਕਿ ਲੜਕੀ ਝੂਠ ਬੋਲ ਰਹੀ ਸੀ। ਪਰਿਵਾਰ ਨਾਲ ਨਰਾਜ਼ਗੀ ਕਾਰਨ ਅੱਜ ਸਵੇਰੇ ਉਹ ਖ਼ੁਦ ਘਰੋਂ ਚਲੇ ਗਈ ਅਤੇ ਫੋਨ ਕਰਕੇ ਕਹਿ ਦਿੱਤਾ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ।