ਪੱਤਰ ਪ੍ਰੇਰਕ
ਡੱਬਵਾਲੀ, 2 ਜੁਲਾਈ
ਪਿੰਡ ਖੂਈਆਂ ਮਲਕਾਣਾ ਨੇੜੇ ਐਲ.ਐਂਡ ਟੀ ਫਾਈਨਾਂਸ ਸਰਵੇਸ਼ ਕੰਪਨੀ ਦੇ ਮੁਲਾਜ਼ਮ ਤੋਂ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਨਾਲ ਫਾਇਰ ਕਰਕੇ ਕਰੀਬ 41950 ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਕੰਪਨੀ ਦੇ ਮੁਲਾਜ਼ਮ ਰਵੀ ਪ੍ਰਤਾਪ ਨੇ ਦੱਸਿਆ ਕਿ ਉਹ ਪਿੰਡ ਖੂਈਆਂ ਮਲਕਾਣਾ ਤੋਂ ਮੋਟਰਸਾਈਕਲ ’ਤੇ ਕਿਸ਼ਤਾਂ ਦੀ ਉਗਰਾਹੀ ਕਰ ਕੇ ਪਰਤ ਰਿਹਾ ਸੀ। ਪਿੰਡ ਦੇ ਬੱਸ ਅੱਡੇ ਨੇੜੇ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਨਾਲ ਫਾਇਰ ਕਰਕੇ ਉਸਦਾ ਮੋਬਾਇਲ ਫੋਨ ਅਤੇ 41950 ਰੁਪਏ ਖੋਹ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਲੁਟੇਰੇ ਜਾਂਦੇ ਹੋਏ ਅਨਮੋਲ ਪੁੱਤਰ ਰਾਕੇਸ਼ ਕੁਮਾਰ ਵਾਸੀ ਹਾਲ ਆਬਾਦ ਨਿਰੰਕਾਰੀ ਭਵਨ ਦਾ ਦਵਾਈਆਂ ਵਾਲਾ ਬੈਗ ਅਤੇ ਬਟੂਏ ਵਿੱਚ ਪੰਜ ਸੌ ਰੁਪਏ ਅਤੇ ਜ਼ਰੂਰੀ ਕਾਗਜ਼ਾਤ ਖੋਹ ਕੇ ਲੈ ਗਏ।