ਪੱਤਰ ਪ੍ਰੇਰਕ
ਟੋਹਾਣਾ, 25 ਜੂਨ
ਇਥੋਂ ਦੀ ਆਦਰਸ਼ ਕਲੋਨੀ ਦਾ ਟੈਕਸੀ ਚਾਲਕ ਗੋਰਖ਼ਪੁਰ ਬਰਾਤ ਤੋਂ ਜਦੋਂ ਵਾਪਸ ਮੁੜਿਆ ਤਾਂ ਕਰੋਨਾ ਪਾਜ਼ੇਟਿਵ ਰਿਪੋਰਟ ਆਉਣ ’ਤੇ ਕਾਰ ਸਵਾਰਾਂ ਨਵੀਂਂ ਵਹੁਟੀ ਸਮੇਤ ਪੰਜ ਮੈਬਰਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਜਿਨ੍ਹਾਂ ਵਿੱਚੋ ਕੇਵਲ ਟੈਕਸੀ ਚਲਾਕ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸਨੂੰ ਇਕਾਂਤਵਾਸ ਕੀਤਾ ਗਿਆ ਹੈ। ਐੱਸਐੱਮਓ ਸਾਗੂ ਨੇ ਦੱਸਿਆ ਕਿ ਚਾਲਕ ਦੇ ਪਰਿਵਾਰ ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 96 ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਵਿੱਚ ਰਿਕਵਰੀ ਰੇਟ ਸੁਧਰ ਰਿਹਾ ਹੈ।