ਰਤੀਆ: ਇੱਥੇ ਫਤਿਆਬਾਦ ਰੋਡ ’ਤੇ ਦੋ ਵਾਹਨਾਂ ਦੀ ਟੱਕਰ ਵਿੱਚ ਜਿੱਥੇ ਵਾਹਨ ਚਾਲਕਾਂ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ, ਉੱਥੇ ਸ਼ਹਿਰ ਦਾ ਮੁੱਖ ਮਾਰਗ ਜਾਮ ਹੋ ਗਿਆ। ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸੁਲਝਾਇਆ ਅਤੇ ਜਾਮ ਖੁੱਲ੍ਹਵਾਇਆ। ਲੋਕਾਂ ਦਾ ਕਹਿਣਾ ਸੀ ਕਿ ਰਾਤ ਸਮੇਂ ਇੱਕ ਕਾਰ ਪੈਂਚਰ ਹੋ ਗਈ ਸੀ ਜਿਸਦਾ ਚਾਲਕ ਉਸ ਨੂੰ ਹੌਲੀ-ਹੌਲੀ ਲੈ ਕੇ ਜਾ ਰਿਹਾ ਸੀ ਕਿ ਇਸ ਦੌਰਾਨ ਪਿੱਛਿਓਂ ਆ ਰਹੀ ਇੱਕ ਹੋਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਦੁਰਘਟਨਾਗ੍ਰਸਤ ਹੋ ਗਈ ਜਿਸ ਦੌਰਾਨ ਦੋਵੇਂ ਵਾਹਨ ਚਾਲਕ ਆਪਸ ਵਿੱਚ ਉਲਝ ਗਏ। -ਪੱਤਰ ਪ੍ਰੇਰਕ