ਦੇਵਿੰਦਰ ਸਿੰਘ
ਯਮੁਨਾਨਗਰ, 10 ਸਤੰਬਰ
ਨਗਰ ਨਿਗਮ ਨੇ ਸ਼ਹਿਰ ਵਿੱਚ ਗੈਰਕਾਨੂੰਨੀ ਢੰਗ ਨਾਲ ਜਗ੍ਹਾ-ਜਗ੍ਹਾ ਲਗਾਏ ਗਏ ਹੋਰਡਿੰਗ ਅਤੇ ਬੈਨਰਾਂ ਖ਼ਿਲਾਫ਼ ਸਖਤੀ ਦਿਖਾਉਂਦਿਆਂ ਜਗਾਧਰੀ ਦੇ ਅੰਬਾਲਾ ਰੋਡ, ਰੇਲਵੇ ਰੋਡ, ਜਗਾਧਰੀ-ਪਾਉਂਟਾ ਸਾਹਿਬ ਮਾਰਗ ਸਮੇਤ ਹੋਰ ਮੁੱਖ ਮਾਰਗਾਂ ’ਤੇ ਲੱਗੇ ਹੋਰਡਿੰਗ ਅਤੇ ਬੈਨਰ ਹਟਾ ਦਿੱਤੇ। ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਨਿਗਮ ਦੀਆਂ ਟੀਮਾਂ ਜਿਨ੍ਹਾਂ ਵਿੱਚ ਚੀਫ ਸੈਨੇਟਰੀ ਅਫਸਰ ਹਰਜੀਤ ਸਿੰਘ, ਅਮਿਤ ਕੰਬੋਜ, ਪ੍ਰਦੀਪ ਦਹੀਆ, ਸਹਾਇਕ ਸੈਨੇਟਰੀ ਅਫਸਰ ਸਚਿਨ ਕੰਬੋਜ ਨੇ ਵਿਸ਼ੇਸ਼ ਮੁਹਿੰਮ ਚਲਾ ਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਬਿਨਾਂ ਇਜਾਜ਼ਤ ਲਗਾਏ ਜਾਣ ਵਾਲੇ ਹੋਰਡਿੰਗ ਅਤੇ ਬੈਨਰ ਹਟਾਉਣ ਦੀ ਕਾਰਵਾਈ ਭੱਵਿਖ ਵਿੱਚ ਵੀ ਜਾਰੀ ਰਹੇਗੀ।