ਕੇ.ਕੇ ਬਾਂਸਲ
ਰਤੀਆ, 4 ਦਸੰਬਰ
ਪਿੰਡ ਸਰਦੂਲੇਵਾਲਾ-ਖਾਈ ਸੜਕ ’ਤੇ ਸਥਿਤ ਭਾਖੜਾ ਨਹਿਰ ਦੇ ਪੁਲ ਕੋਲ ਮੋੜ ’ਤੇ ਸੜਕ ਦਰਮਿਆਨ ਵੱਡਾ ਖੱਡਾ ਪੈਣ ਕਾਰਨ ਲੋਕ ਪ੍ਰੇਸ਼ਾਨ ਹਨ ਕਿਉਂਕਿ ਇਹ ਖੱਡਾ ਕਿਸੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ। ਲੋਕਾਂ ਨੇ ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਹਰਦੀਪ ਸਿੰਘ, ਸੁਖਦੇਵ ਸਿੰਘ, ਬੂਟਾ ਰਾਮ, ਕੁਲਦੀਪ ਸਿੰਘ ਅਤੇ ਰਾਜਿੰਦਰ ਆਦਿ ਨੇ ਦੱਸਿਆ ਕਿ ਇਸ ਸੜਕ ਦੇ ਦੱਬ ਜਾਣ ਕਾਰਨ ਤਿੱਖੇ ਮੋੜ ਉੱਤੇ ਡੂੰਘਾ ਪਾੜ ਪੈ ਗਿਆ ਹੈ, ਜਿਸ ਕਾਰਨ ਭਾਖੜਾ ਦਾ ਪੁਲ ਉਸਾਰਨ ਸਮੇਂ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਕੰਧਾਂ ਦੀ ਉਸਾਰੀ ਕੀਤੀ ਗਈ ਅਤੇ ਇਹ ਖੱਡਾ ਕਿਸੇ ਵੇਲੇ ਸੜਕ ਦੁਰਘਟਨਾ ਨੂੰ ਸੱਦਾ ਦੇ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ ਕਰ ਕੇ ਖੱਡੇ ਨੂੰ ਬੰਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ।