ਪੱਤਰ ਪ੍ਰੇਰਕ
ਟੋਹਾਣਾ, 21 ਸਤੰਬਰ
ਇਥੋਂ ਦੇ ਹਿਸਾਰ ਰੋਡ ਤੇ ਪੈਂਦੇ ਪਿੰਡ ਕੰਨੜੀ ਦੇ ਢਾਬੇ ਤੋਂ ਥੋੜ੍ਹੀ ਦੁੂਰੀ ’ਤੇ ਪੁਲੀਸ ਨੂੰ ਅੱਜ ਟੁੱਟਿਆ ਮੋਟਰਸਾਈਕਲ ਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਸ ਸਬੰਧੀ ਡਾਇਲ-112 ਪੁਲੀਸ ਟੀਮ ਨੇ ਹਾਦਸੇ ਦਾ ਦੌਰਾ ਕੀਤਾ ਮੋਟਰਸਾਈਕਲ ਤੇ ਕਰੀਬ 40 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕਰਕੇ ਪਛਾਣ ਲਈ ਨਾਗਰਿਕ ਹਸਪਤਾਲ ਟੋਹਾਣਾ ਦੇ ਮੁਰਦਾਘਰ ਵਿੱਚ ਰਖ਼ਵਾ ਦਿੱਤੀ ਹੈ। ਹਾਦਸੇ ਤੋਂ ਬਾਦ ਮੋਟਰਸਾਈਕਲ ਤੇ ਲਾਸ਼ ਸੜਕ ਦੇ ਵਿਚਕਾਰ ਪਈ ਹੋਣ ਤੇ ਕਿਸੇ ਰਾਹਗੀਰ ਨੇ ਪੁਲੀਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਸੀ। ਮੋਟਰਸਾਈਕਲ ਐੱਚਆਰ.22 ਤੱਕ ਨੰਬਰ ਪੜ੍ਹਿਆ ਜਾ ਸਕਦਾ ਹੈ ਤੇ ਮ੍ਰਿਤਕ ਦੇ ਮੋਟਰਸਾਈਕਲ ’ਤੇ ਖਾਣੇ ਦਾ ਡੱਬਾ ਵੀ ਬੰਨ੍ਹਿਆ ਹੋਇਆ ਮਿਲਿਆ ਹੈ। ਸਦਰ ਥਾਣਾ ਟੋਹਾਣਾ ਪੁਲੀਸ ਨੇ ਮ੍ਰਿਤਕ ਸਬੰਧੀ ਸੂਚਨਾ ਭੇਜੀ ਹੈ। ਸੜਕ ਹਾਦਸੇ ਸਬੰਧੀ ਕੇਸ ਦਰਜ ਕਰਕੇ ਜਾਂਚ ਅਰੰਭੀ ਗਈ ਹੈ।