ਪੱਤਰ ਪ੍ਰੇਰਕ
ਪਿਹੋਵਾ, 25 ਸਤੰਬਰ
ਪਿੰਡ ਅਰਣੇਚਾ ਨੇੜੇ ਲੰਘਦੀ ਨਹਿਰ ਵਿੱਚੋਂ ਇਕ ਲੜਕੀ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਰਿਵਾਰ ਨੇ ਇੱਕ ਦਿਨ ਪਹਿਲਾਂ ਪੁਲੀਸ ਕੋਲ ਦਰਜ ਕਰਵਾਈ ਸੀ, ਜਿਸ ਵਿੱਚ ਪਰਿਵਾਰ ਨੇ ਇੱਕ ਨੌਜਵਾਨ ਨੂੰ ਲਾਲਚ ਦੇ ਕੇ ਉਸ ਨੂੰ ਲੈ ਜਾਣ ਦਾ ਸ਼ੱਕ ਪ੍ਰਗਟ ਕੀਤਾ ਸੀ ਪਰ ਬਾਅਦ ਵਿੱਚ ਪੁਲੀਸ ਨੇ ਘਰ ਤੋਂ ਮਿਲੇ ਸੁਸਾਈਡ ਨੋਟ ਰਾਹੀਂ ਲਾਸ਼ ਬਰਾਮਦ ਕੀਤੀ। ਐੱਸਐੱਚਓ ਪ੍ਰਤੀਕ ਕੁਮਾਰ ਨੇ ਦੱਸਿਆ ਕਿ 23 ਸਤੰਬਰ ਨੂੰ ਪਿੰਡ ਅਰਣੇਚਾ ਦੇ ਇੱਕ ਨੌਜਵਾਨ ਨੇ ਆਪਣੀ ਭੈਣ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਦੋ ਵਜੇ ਉੱਠਿਆ ਤਾਂ ਉਸ ਦੀ ਭੈਣ ਨਹੀਂ ਸੀ।