ਪੱਤਰ ਪ੍ਰੇਰਕ
ਯਮੁਨਾਨਗਰ, 6 ਸਤੰਬਰ
ਅਧਿਆਪਕ ਦਿਵਸ ਦੀ ਕੜੀ ਵਿੱਚ 11 ਸਟਾਰ ਮੌਰਨਿੰਗ ਕਲੱਬ ਵੱਲੋਂ ਪਿੰਡ ਗੋਬਿੰਦਪੁਰੀ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਦੌਰਾਨ ਕਈ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਛੋਟੀ ਜਿਹੀ ਪਾਰਟੀ ਵੀ ਰੱਖੀ ਗਈ। ਸਮਾਗਮ ਵਿੱਚ ਡੀਏਵੀ ਵਿਦਿਅਕ ਸੰਸਥਾਵਾਂ ਦੇ ਖਜ਼ਾਨਚੀ ਅਤੇ ਸਾਬਕਾ ਪ੍ਰਿੰਸੀਪਲ ਐੱਮਸੀ ਸ਼ਰਮਾ ਵੱਲੋਂ ਪਿੰਡ ਦੇ ਸਮੂਹ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿੱਚ ਅਨੂਪ ਤਿਆਗੀ, ਪੂਨਮ ਤਿਆਗੀ, ਰੇਣੂ ਤਿਆਗੀ, ਵਿਨੇਸ਼ ਤਿਆਗੀ, ਨਿਧੀ ਸ਼ਰਮਾ, ਡਾ. ਸੁਮਨ ਰਾਣੀ, ਕਵਿਤਾ ਤਿਆਗੀ, ਬਲਾਕ ਸਿੱਖਿਆ ਅਫ਼ਸਰ ਸੁਨੀਤਾ ਸ਼ਰਮਾ, ਮਨੀ ਵਸ਼ਿਸਟ, ਯੋਗੇਸ਼ ਸ਼ਰਮਾ, ਕਵਿਤਾ ਭਾਰਦਵਾਜ਼, ਸੁਮਾਨ ਤਿਆਗੀ, ਸੁਲੇਖਾ ਸ਼ਰਮਾ ਆਦਿ ਸ਼ਾਮਲ ਸਨ।