ਪੱਤਰ ਪ੍ਰੇਰਕ
ਟੋਹਾਣਾ, 7 ਸਤੰਬਰ
ਇੱਥੇ ਅੱਜ ਸਵੇਰੇ ਸਕੂਟੀ ’ਤੇ ਜਾ ਰਹੀ ਇਕ ਅਧਿਆਪਕਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਅਧਿਆਪਕਾ ਅਨੁਪਮਾ ਗੁਪਤਾ (50) ਭੜੋਲਾਵਾਲੀ ਦੇ ਸਰਕਾਰੀ ਸਕੂਲ ਵਿੱਚ ਪੜਾਉਂਦੀ ਸੀ। ਉਹ ਸਵੇਰੇ ਸਕੂਟੀ ’ਤੇ ਸਕੂਲ ਜਾਣ ਘਰੋਂ ਨਿਕਲੀ ਸੀ। ਇਸ ਦੌਰਾਨ ਜਦੋਂ ਉਹ ਫ਼ਤਿਹਾਬਾਦ ਸੈਕਟਰ-3 ਵਾਲੀ ਸੜਕ ਤੋਂ ਕੌਮੀ ਮਾਰਗ ਨੰਬਰ 9 ’ਤੇ ਚੜ੍ਹੀ ਤਾਂ ਗੋਰਖਪੁਰ ਜਾ ਰਹੀ ਇਕ ਤੇਜ਼ ਰਫ਼ਤਾਰ ਬੱਸ ਨਾਲ ਉਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਅਧਿਕਆਪਕਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਮ੍ਰਿਤਕਾ ਦੇ ਪਤੀ ਸੰਜੀਵ ਗੁਪਤਾ ਦੀ ਸ਼ਿਕਾਇਤ ’ਤੇ ਬੱਸ ਚਲਾਕ ਵਿਰੁੱਧ ਕੇਸ ਦਰਜ ਕਰ ਲਿਆ ਹੈ।