ਪੱਤਰ ਪ੍ਰੇਰਕ
ਜੀਂਦ, 20 ਦਸੰਬਰ
ਇੱਥੇ ਰੇਲਵੇ ਲੋਕੋ ਦੇ ਸਹਾਇਕ ਪਾਇਲਟ ਨੇ ਕੱਲ ਰਾਤੀਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਪਿਛਲੇ ਕੁਝ ਦਿਨਾਂ ਤੋਂ ਅਪਣੀ ਪਤਨੀ ਦੇ ਨਾਲ ਅਨਬਨ ਦੇ ਚਲਦੇ ਪ੍ਰੇਸ਼ਾਨ ਸੀ ਅਤੇ ਹੁਣੇ ਪਿੱਛੇ ਜਿਹੇ ਉਨ੍ਹਾਂ ਦਾ ਪੁਲੀਸ ਤੇ ਪੰਚਾਇਤ ਦੀ ਮੌਜੂਦਗੀ ਵਿੱਚ ਤਲਾਕ ਹੋ ਗਿਆ ਸੀ। ਅੱਜ ਪੁਲੀਸ ਨੇ ਉਸਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰੇਲਵੇ ਲੋਕੋ ਦੇ ਸਹਾਇਕ ਪਾਇਲਟ ਪ੍ਰਵੀਨ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਪ੍ਰਵੀਨ ਨੇ ਕੱਲ ਰਾਤੀਂ ਆਪਣੇ ਘਰ ਵਿੱਚ ਬਣੇ ਜਿੰਮ ਦੇ ਸਟੈਂਡ ਉੱਤੇ ਫਾਹਾ ਲਗਾ ਲਿਆ। ਮ੍ਰਿਤਕ ਦੇ ਭਰਾ ਅਕਸ਼ੈ ਨੇ ਦੱਸਿਆ ਕਿ ਉਸਦੇ ਭਰਾ ਪ੍ਰਵੀਨ ਦਾ ਪੰਜ ਸਾਲ ਪਹਿਲਾਂ ਰਾਮਵੀਰ ਕਲੋਨੀ ਦੀ ਇੱਕ ਲੜਕੀ ਨਾਲ ਵਿਆਹ ਹੋਇਆ ਸੀ। ਕਈ ਸਾਲ ਤਾਂ ਉਨ੍ਹਾਂ ਵਿਚਾਲੇ ਸਹੀ ਤਾਲਮੇਲ ਰਿਹਾ ਪਰ ਬਾਅਦ ਵਿੱਚ ਝਗੜਾ ਰਹਿਣ ਲੱਗਿਆ। ਜਿਸਦੇ ਚਲਦੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।