ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਅਕਤੂਬਰ
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਆਰ. ਐੱਸ ਘੁੰਮਣ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਹਰਿਆਣਾ ਸਟੇਟ ਰੂਰਲ ਗੇਮਜ਼ ਚੈਂਪੀਅਨਸ਼ਿਪ ਦੌਰਾਨ ਕਈ ਮੁਕਾਬਲਿਆਂ ਵਿੱਚ ਤਗ਼ਮੇ ਜਿੱਤੇ ਹਨ। ਇਨ੍ਹਾਂ ਮੁਕਾਬਲਿਆਂ ’ਚ ਖੋ-ਖੋ ਅੰਡਰ-11 ਲੜਕੇ ਅਤੇ ਖੋ-ਖੋ ਅੰਡਰ-11 ਲੜਕੀਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਕਬਡੀ ਅੰਡਰ 17 ਵਿਚ ਲੜਕਿਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਕਬਡੀ ਅੰਡਰ 14 ਲੜਕਿਆਂ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਜੇਤੂ ਵਿਦਿਆਰਥੀਆਂ ਨੂੰ ਸਕੂਲ ਵਲੋਂ ਸਨਮਾਨਿਤ ਕਰਦੇ ਹੋਏ ਡਾ. ਘੁੰਮਣ ਨੇ ਕਿਹਾ ਕਿ ਖੇਡਾਂ ਵਿਚ ਖੇਡਣ ਵਾਲੇ ਬੱਚੇ ਸਰੀਰਕ ਪਖੋਂ ਫਿੱਟ ਰਹਿੰਦੇ ਹਨ ਤੇ ਉਨ੍ਹਾਂ ਵਿਚ ਆਪਸੀ ਭਾਈਚਾਰਾ ਤੇ ਅਨੁਸ਼ਾਸਨ ਦੀ ਭਾਵਨਾ ਬਣੀ ਰਹਿੰਦੀ ਹੈ। ਇਸ ਮੌਕੇ ਡੀਪੀ ਜਗਜੀਤ ਸਿੰਘ, ਤੇ ਸੰਜੀਵ ਕੁਮਾਰ ਮੌਜੂਦ ਸਨ।