ਪੱਤਰ ਪ੍ਰੇਰਕ
ਰਤੀਆ, 24 ਮਾਰਚ
ਲੰਘੀ ਰਾਤ ਤੇਜ਼ ਹਵਾਵਾਂ ਅਤੇ ਬਾਰਸ਼ ਦੇ ਕਹਿਰ ਸਦਕਾ ਇਸ ਖੇਤਰ ’ਚ ਕਣਕ ਦੀ ਫਸਲ ਧਰਤੀ ਤੇ ਡਿੱਗ ਪਈ ਜਿਸ ਨੂੰ ਲੈ ਕੇ ਕਿਸਾਨ ਚਿੰਤਾ ’ਚ ਡੁੱਬ ਗਏ ਹਨ। ਕਿਸਾਨ ਨਾਜਰ ਰਾਮ, ਕੇਵਲ ਕਿਸ਼ਨ, ਮਿਲਖ ਰਾਜ ਅਤੇ ਦੇਸ ਰਾਜ ਆਦਿ ਨੇ ਦੱਸਿਆ ਕਿ ਮੌਸਮ ਦਾ ਮਿਜ਼ਾਜ਼ ਵਿਗੜਨ ’ਤੇ ਦੇਰ ਰਾਤ ਬੂੰਦਾ-ਬਾਂਦੀ , ਤੇਜ਼ ਹਵਾਵਾਂ ਅਤੇ ਬਾਰਸ਼ ਕਾਰਨ ਕਣਕ ਦੀ ਫਸਲ ਵੱਖ ਵੱਖ ਖੇਤਾਂ ’ਚ ਧਰਤੀ ਤੇ ਵਿੱਛ ਗਈ ਜਿੰਨ੍ਹਾਂ ਖੇਤਾਂ ’ਚ ਹਾਲ ’ਚ ਕਣਕ ਦੀ ਸਿੰਜਾਈ ਕੀਤੀ ਗਈ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਕਣਕ ਦੀ ਫਸਲ ਪੱਕਣ ਲਈ ਜੋਬਨ ’ਤੇ ਸੀ ਪਰ ਇਸ ਕੁਦਰਤੀ ਆਫਤ ਸਦਕਾ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋਣ ਦਾ ਅਨੁਮਾਨ ਹੈ।