ਫਰੀਦਾਬਾਦ(ਪੱਤਰ ਪ੍ਰੇਰਕ): ਇਥੇ ਝਰਨਾ ਮੰਦਰ ਮੁਹੱਬਤਾਬਾਦ ਵਿੱਚ ਅਸ਼ਟਮੀ ਮੌਕੇ ਹਵਨ ਤੇ ਭੰਡਾਰੇ ਕਰਵਾਏ ਗਏ, ਜਿਸ ਵਿੱਚ ਕਾਂਗਰਸੀ ਆਗੂ ਵਿਜੈ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ ਤੇ ਮਾਤਾ ਮਹਾਗੌਰੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਹ ਮੰਦਰ ਅਰਾਵਲੀ ਪਹਾੜੀ ਵਿੱਚ ਸਥਿਤ ਹੈ, ਜਿੱਥੇ ਸ਼ਰਧਾਲੂ ਤੇ ਸੈਲਾਨੀ ਸਾਲ ਭਰ ਵੱਡੀ ਗਿਣਤੀ ਵਿੱਚ ਆਉਂਦੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਜੀਵਨ ਵਿੱਚ ਭਗਤੀ ਦੇ ਮਾਰਗ ਨਾਲ ਜੁੜਨ ਅਤੇ ਚੰਗੇ ਕੰਮ ਕਰਨ ਦਾ ਸੱਦਾ ਦਿੱਤਾ। ਵਿਜੈ ਪ੍ਰਤਾਪ ਨੇ ਕਿਹਾ ਕਿ ਧਾਰਮਿਕ ਰਸਮਾਂ ਅਤੇ ਕਿਰਿਆਵਾਂ ਵਿਅਕਤੀ ਵਿੱਚ ਧਾਰਮਿਕ ਆਸਥਾ ਨੂੰ ਜਗਾਉਂਦੀਆਂ ਹਨ ਅਤੇ ਮਾੜੇ ਗੁਣਾਂ ਦੀ ਬਜਾਏ ਨੇਕੀ ਦੇ ਦਰਵਾਜ਼ੇ ਖੁੱਲ੍ਹਦੀਆਂ ਹਨ। ਇਸ ਦੇ ਨਾਲ ਹੀ ਵਿਜੈ ਪ੍ਰਤਾਪ ਸਿੰਘ ਨੇ ਹਨੂੰਮਾਨ ਮੰਦਰ ਤੇ ਤਤੇਸ਼ਵਰ ਮਹਾਦੇਵ ਮੰਦਰ ’ਚ ਕਰਵਾਏ ਗਏ ਮਾਂ ਭਗਵਤੀ ਦੇ ਜਾਗਰਣ ’ਚ ਹਾਜ਼ਰੀ ਭਰੀ। ਇਸ ਮੌਕੇ ਮੁੱਖ ਤੌਰ ’ਤੇ ਵਿਜੈ ਪਾਲ ਸਰਪੰਚ, ਪੱਪੂ ਸਰਪੰਚ, ਵਿਕਾਸ ਭਡਾਨਾ, ਬਿਜੇਂਦਰ ਫੌਜੀ, ਰਾਜੇਸ਼ ਵਰਮਾ, ਰਾਹੁਲ ਸਰਦਾਨਾ ਆਦਿ ਪਤਵੰਤੇ ਹਾਜ਼ਰ ਸਨ।