ਪੱਤਰ ਪ੍ਰੇਰਕ
ਟੋਹਾਣਾ, 23 ਮਾਰਚ
ਇਥੇ ਅੱਜ ਦੁਪਹਿਰ ਵੇਲੇ ਸ਼ਹਿਰ ਦੇ ਭੀੜ ਭਾੜ ਵਾਲੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਟਰੱਕ ਹੇਠ ਆ ਕੇ ਸਮਾਜ ਸੇਵੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੰਬਰਦਾਰ 55 ਸਾਲਾ ਦਰਸ਼ਨ ਮਹਿਤਾ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਦਰਸ਼ਨ ਹਮੇਸ਼ਾ ਪੈਦਲ ਚੱਲਦੇ ਰਹਿੰਦੇ ਸੀ ਪਰ ਉਹ ਦੋ ਦਿਨ ਪਹਿਲਾਂ ਨਵਾਂ ਸਾਈਕਲ ਖਰੀਦ ਕੇ ਲਿਆਏ ਸਨ ਤੇ ਆਪਣੇ ਦਫ਼ਤਰ ਜਾਣ ਲਈ ਘਰੋਂ 11 ਵਜੇ ਸਾਈਕਲ ’ਤੇ ਨਿਕਲੇ ਤੇ ਥੋੜੀ ਦੂਰੀ ਤੇ ਹੀ ਜਾਣ ਮਗਰੋਂ ਉਨ੍ਹਾਂ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਪੁੱਜੀ ਤੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤੀ ਗਈ। ਅਤਿੰਮ ਯਾਤਰਾ ਵਿੱਚ ਸਾਬਕਾ ਮੰਤਰੀ ਪਰਮਵੀਰ ਸਿੰਘ ਤੇ ਹਲਕੇ ਦੀਆਂ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਉਨ੍ਹਾਂ ਸਮਾਜ ਸੇਵੀ ਦੇ ਕੰਮਾਂ ਨੂੰ ਯਾਦ ਕੀਤਾ।