ਦਵਿੰਦਰ ਸਿੰਘ
ਯਮੁਨਾਨਗਰ, 18 ਅਗਸਤ
ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਹੋਏ ਸ੍ਰੀਕਾਂਤ ਤਿਆਗੀ ਕਾਂਡ ਨੂੰ ਅੱਜ ਤਿਆਗੀ ਸਮਾਜ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਗੋਬਿੰਦਪੁਰੀ ਵਿੱਚ ਹੋਈ ਤੇ ਯੂਪੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁੱਖ ਬੁਲਾਰਿਆਂ ਵੱਜੋਂ ਤਿਆਗੀ ਸਮਾਜ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਉਮੇਸ਼ ਤਿਆਗੀ, ਰਾਕੇਸ਼ ਤਿਆਗੀ, ਸ਼ੈਲੇਸ਼ ਤਿਆਗੀ, ਮਨੋਜ ਤਿਆਗੀ ਅਤੇ ਭਾਸਕਰ ਸ਼ਰਮਾ ਨੇ ਕਿਹਾ ਕਿ ਨੋਇਡਾ ਮਾਮਲੇ ਵਿੱਚ ਸ਼੍ਰੀਕਾਂਤ ਤਿਆਗੀ ਵੱਲੋਂ ਕੀਤੀ ਗਈ ਗਲਤੀ ਦੀ ਸਜ਼ਾ ਤਾਂ ਉਸ ਨੂੰ ਮਿਲਣੀ ਹੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਸ਼੍ਰੀਕਾਂਤ ਦੇ ਪਰਿਵਾਰ ਨਾਲ ਹੋਈ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਵੱਖ-ਵੱਖ ਸੂਬਿਆਂ ਅਤੇ ਜ਼ਿਲ੍ਹਿਆਂ ਤੋਂ ਤਿਆਗੀ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਦੇ ਲੋਕ ਨੋਇਡਾ ਪਹੁੰਚ ਰਹੇ ਹਨ। ਇਸ ਤਹਿਤ 21 ਅਗਸਤ ਨੂੰ ਯਮੁਨਾਨਗਰ ਤੋਂ ਵੀ ਸੈਂਕੜੇ ਨੌਜਵਾਨ ਨੋਇਡਾ ਲਈ ਰਵਾਨਾ ਹੋਣਗੇ।