ਪ੍ਰਭੂ ਦਿਆਲ
ਸਿਰਸਾ, 2 ਅਕਤੂਬਰ
ਗਾਂਧੀ ਜੈਯੰਤੀ ਦੇ ਮੌਕੇ ਜਨ ਸਿੱਖਿਆ ਅਧਿਕਾਰ ਮੰਚ ਤੇ ਹਰਿਆਣਾ ਵਿਦਿਆਲਾ ਅਧਿਆਪਕ ਸੰਘ ਵੱਲੋਂ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਪ੍ਰਧਾਨਗੀ ਹਰਿਆਣਾ ਵਿਦਿਆਲਾ ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਤੇ ਸਕੱਤਰ ਬੂਟਾ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਐੱਸਟੀਐੱਫਆਈ ਦੇ ਜਨਰਲ ਸਕੱਤਰ ਸੀਐੱਨ ਭਾਰਤੀ ਨੇ ਕਿਹਾ ਕਿ ਆਨਲਾਈਨ ਤਬਾਦਲਿਆਂ ਦੇ ਨਾਂ ’ਤੇ ਰੇਸ਼ਨਲਾਈਜੇਸ਼ਨ ਕਰਕੇ ਹਜ਼ਾਰਾਂ ਆਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਤੇ ਮਰਜ ਦੇ ਨਾਂ ’ਤੇ ਹਜ਼ਾਰਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸਕੂਲਾਂ ’ਚੋਂ ਆਸਾਮੀਆਂ ਖ਼ਤਮ ਕਰਕੇ ਅਧਿਆਪਕਾਂ ਦੇ ਦੂਰ ਤਬਾਦਲੇ ਕਰ ਦਿੱਤੇ ਗਏ ਹਨ।