ਪ੍ਰਭੂ ਦਿਆਲ
ਸਿਰਸਾ, 1 ਅਪਰੈਲ
ਇਥੋਂ ਦੇ ਪਿੰਡ ਭਾਵਦੀਨ ਨੇੜੇ ਨੈਸ਼ਨਲ ਹਾਈ ਵੇਅ ਨੌਂ ’ਤੇ ਨੌਜਵਾਨ ਤੋਂ ਅੱਠ-ਦਸ ਜਣਿਆਂ ਨੇ ਤੀਹ ਹਜ਼ਾਰ ਰੁਪਏ ਤੇ ਕਾਰ ਖੋਹ ਲਈ। ਡਿੰਗ ਥਾਣਾ ਨੇ ਨੌਜਵਾਨ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਕੋਲਟੀ ਵਾਸੀ ਸੰਜੈ ਕੁਮਾਰ ਅੱਜ ਸਵੇਰੇ 30 ਹਜ਼ਾਰ ਰੁਪਏ ਲੈ ਕੇ ਆਪਣੀ ਵਿਆਹੀ ਭੈਣ ਨੂੰ ਮਿਲਣ ਲਈ ਢਿੰਗਸਰਾ ਲਈ ਰਵਾਨਾ ਹੋਇਆ। ਉਹ ਜਦੋਂ ਭਾਵਦੀਨ ਪਿੰਡ ਨੇੜੇ ਪੁੱਜਿਆ ਤਾਂ ਉਥੇ ਨੈਸ਼ਨਲ ਹਾਈ ਵੇਅ ’ਤੇ ਖੜ੍ਹੇ ਅੱਠ-ਦਸ ਵਿਅਕਤੀਆਂ ਨੇ ਕਾਰ ਨੂੰ ਜਬਰੀ ਰੁਕਵਾ ਲਿਆ ਤੇ ਉਸ ਤੋਂ ਕਾਰ ਦੀ ਚਾਬੀ ਤੇ 30 ਹਜਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ।