ਪ੍ਰਭੂ ਦਿਆਲ
ਸਿਰਸਾ, 15 ਜੁਲਾਈ
ਪੇਂਡੂ ਸਫਾਈ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਪੇਂਡੂ ਸਫਾਈ ਕਾਮਿਆਂ ਨੇ ਬਰਾਬਰ ਕੰਮ-ਬਰਾਬਰ ਤਨਖਾਹ ਲਈ ਇਥੇ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੱਤਾ। ਸਫਾਈ ਮੁਲਾਜ਼ਮਾਂ ਨੇ ਕੱਚੇ ਕਾਮਿਆਂ ਨੂੰ ਪੱਕਾ ਕਰਨ, ਠੇਕਾ ਪ੍ਰਥਾ ਬੰਦ ਕਰਨ, ਨਗਰਪਾਲਿਕਾ ਦਾ ਤਰਜ਼ ’ਤੇ ਦੋ ਹਜ਼ਾਰ ਦੀ ਬਜਾਏ ਚਾਰ ਸੌ ਦੀ ਆਬਾਦੀ ਮਗਰ ਇਕ ਮੁਲਾਜ਼ਮ ਰੱਖਣ ਦੀ ਮੰਗ ਕੀਤੀ। ਇਸ ਮੌਕੇ ਸੁਰਿੰਦਰ ਸਿੰਘ ਤੇ ਰਣਜੀਤ ਸਿੰਘ ਸਮੇਤ ਅਨੇਕ ਪੇਂਡੂ ਸਫਾਈ ਕਾਮੇ ਮੌਜੂਦ ਸਨ।