ਪ੍ਰਭੂ ਦਿਆਲ
ਸਿਰਸਾ, 30 ਅਗਸਤ
ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਦੁਖੀ ਹਨ। ਹਰ ਵਰਗ ਦੇ ਲੋਕ ਇਸ ਸਰਕਾਰ ਦਾ ਖਲਾਸੀ ਚਾਹੁੰਦੇ ਹਨ। 25 ਸਤੰਬਰ ਨੂੰ ਤਾਊ ਦੇਵੀ ਲਾਲ ਦੀ ਜਯੰਤੀ ਮੌਕੇ ਫਤਿਹਾਬਾਦ ’ਚ ਹੋਣ ਵਾਲੇ ਸਮਾਗਮ ’ਚ ਲੱਖਾਂ ਲੋਕ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਅਹਿਦ ਲੈਣਗੇ। ਇਹ ਗੱਲ ਇੰਡੀਅਨ ਨੈਸ਼ਨਲ ਲੋਕਦਲ ਦੇ ਸਕੱਤਰ ਤੇ ਏਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਸਿਰਸਾ ਦੇ ਨਾਲ ਲਗਦੇ ਪਿੰਡ ਸਹਾਰਣੀ, ਮੀਰਪੁਰ, ਅਹਿਮਦਪੁਰ, ਨੇਜਾਡੇਲਾਕਲਾਂ, ਹਾਂਡੀਖੇੜਾ, ਵੈਦਵਾਲਾ ਤੇ ਸਿਕੰਦਰਪੁਰ ’ਚ ਨੁੜਕ ਸਭਾਵਾਂ ਤੇ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਹੀ। ਵਿਧਾਇਕ ਚੌਟਾਲਾ ਨੇ ਕਿਹਾ ਕਿ ਭਾਜਪਾ-ਜਜਪਾ ਗਠਜੋੜ ਦੀ ਸਰਕਾਰ ਵਿਕਾਸ ਦਾ ਢੋਲ ਪਿੱਟ ਰਹੀ ਹੈ, ਜਦੋਂਕਿ ਇਸ ਨੇ ਵਿਕਾਸ ਦੇ ਨਾਂ ’ਤੇ ਇਕ ਵੀ ਇੱਟ ਨਹੀਂ ਲਾਈ ਹੈ। ਇਸ ਮੌਕੇ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸਾਬਕਾ ਵਿਧਾਇਕ ਡਾ. ਸੀਤਾ ਰਾਮ, ਜਸਵੀਰ ਸਿੰਘ ਜੱਸਾ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਫੌਗਾਟ, ਵਿਨੋਦ ਦੜਬੀ, ਮਹੰਤ ਬਲਦੇਵ ਦਾਸ ਸਮੇਤ ਅਨੇਕ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ।