ਪ੍ਰਭੂ ਦਿਆਲ
ਸਿਰਸਾ, 1 ਨਵੰਬਰ
ਪੰਚਾਇਤੀ ਚੋਣਾਂ ਲਈ ਸਰਗਰਮੀਆਂ ਵਧ ਗਈਆਂ ਹਨ। ਜ਼ਿਲ੍ਹਾ ਪਰਿਸ਼ਦ ਦੇ 31 ਵਾਰਡਾਂ ਦੇ ਲਈ 136 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਸਹਾਇਕ ਰਿਟਰਨਿੰਗ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਸੁਸ਼ੀਲ ਕੁਮਾਰ ਨੇ ਦੱਸਿਆ ਹੈ ਕਿ 52 ਉਮੀਦਵਾਰਾਂ ਵੱਲੋਂ ਆਪਣੇ ਨਾਂ ਵਾਪਸ ਲੈਣ ਮਗਰੋਂ ਹੁਣ ਸਾਰੇ ਵਾਰਡਾਂ ’ਚ 136 ਉਮੀਦਵਾਰ ਮੈਦਾਨ ਵਿੱਚ ਰਹੇ ਗਏ ਹਨ। ਸਿਰਸਾ ਬਲਾਕ ਸਮਿਤੀ ਦੇ ਲਈ 91 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਿਰਸਾ ਦੇ ਐੱਸਡੀਐੱਮ ਤੇ ਰਿਟਰਨਿੰਗ ਅਧਿਕਾਰੀ ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ 31 ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ। ਵਾਰਡ ਨੰਬਰ 23 ਤੇ 24 ਚੋਂ ਇਕ-ਇਕ ਉਮੀਦਵਾਰ ਹੋਣ ਕਾਰਨ ਉਨ੍ਹਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਹੈ।