ਪ੍ਰਭੂ ਦਿਆਲ
ਸਿਰਸਾ, 26 ਫਰਵਰੀ
ਇਥੇ ਲੰਘੀ ਦੇਰ ਰਾਤ ਦਰਮਿਆਨੇ ਮੀਂਹ ਨਾਲ ਪਏ ਗੜਿਆਂ ਤੇ ਤੇਜ਼ ਹਵਾਵਾਂ ਕਾਰਨ ਹਾੜ੍ਹੀ ਦੀਆਂ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਹੈ। ਤੇਜ਼ ਹਾਵਾਵਾਂ ਨਾਲ ਜਿਥੇ ਕਈ ਇਲਾਕਿਆਂ ’ਚ ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਉਥੇ ਹੀ ਕਿਸਾਨਾਂ ਵੱਲੋਂ ਬੀਜੀ ਭਿੰਡੀ, ਤੋਰੀ ਤੇ ਹੋਰ ਸਬਜ਼ੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪਿੰਡ ਸਿਕੰਦਰਪੁਰ ਦੇ ਕਿਸਾਨ ਸ਼ਾਮ ਚੰਦ ਤੇ ਪਿੰਡ ਦੜਬੀ ਦੇ ਕਿਸਾਨ ਰਾਮਜੀ ਜੈਮਲ ਨੇ ਦੱਸਿਆ ਹੈ ਕਿ ਮੀਂਹ ਨਾਲ ਗੜਿਆਂ ਕਾਰਨ ਫ਼ਸਲ ਨੂੰ ਨੁਕਸਾਨ ਹੋਇਆ ਹੈ। ਪਿੰਡ ਬਾਜੇਕਾਂ ਦੇ ਕਿਸਾਨ ਲਾਲ ਚੰਦ ਨੇ ਦੱਸਿਆ ਹੈ ਕਿ ਮੀਂਹ ਨਾਲ ਭਿੰਡੀ ਤੇ ਹੋਰ ਸਬਜ਼ੀਆਂ ਦੀ ਫ਼ਸਲ ਲਗਪਗ ਖਤਮ ਹੋ ਗਈ ਹੈ।