ਪ੍ਰਭੂ ਦਿਆਲ
ਸਿਰਸਾ, 22 ਫਰਵਰੀ
ਸੀਪੀਐੱਮ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੂਬਾਈ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਦਾ ਦੇਰ ਰਾਤ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਉਨ੍ਹਾਂ ਦਾ ਅੱਜ ਖੈਰਪੁਰ ਦੇ ਸ਼ਮਸ਼ਾਨਘਾਟ ’ਤੇ ਸਸਕਾਰ ਕੀਤਾ ਗਿਆ। ਇਸ ਦੌਰਾਨ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਟਰੇਡ ਯੂਨੀਅਨ, ਕਰਮਚਾਰੀ ਤੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਲੋਕ ਵੱਡੀ ਗਿਣਤੀ ’ਚ ਮੌਜੂਦ ਸਨ। ਕਾਮਰੇਡ ਅਵਤਾਰ ਸਿੰਘ ਦੀ ਅਰਥੀ ਨੂੰ ਉਨ੍ਹਾਂ ਦੀਆਂ ਧੀਆਂ ਅਮਨਜੋਤ ਕੌਰ, ਅਮਰਜੀਤ ਕੌਰ ਤੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਮੋਢਾ ਦਿੱਤਾ ਤੇ ਧੀਆਂ ਨੇ ਚਿਤਾ ਨੂੰ ਅਗਨੀ ਦਿਖਾਈ। ਇਸ ਮੌਕੇ ਸੀਪੀਐੱਮ ਦੇ ਸੂਬਾ ਆਗੂ ਇੰਦਰਜੀਤ ਤੇ ਸੀਪੀਆਈ ਦੇ ਸੂਬਾਈ ਕਮੇਟੀ ਦੇ ਮੈਂਬਰ ਸਵਰਨ ਸਿੰਘ ਵਿਰਕ ਸਮੇਤ ਅਨੇਕ ਆਗੂਆਂ ਨਾਲ ਸ੍ਰੀ ਅਵਤਾਰ ਸਿੰਘ ਨੂੰ ਅੰਤਮ ਵਿਦਾਈ ਦਿੱਤੀ।