ਪ੍ਰਭੂ ਦਿਆਲ
ਸਿਰਸਾ, 3 ਫਰਵਰੀ
ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਕਿਹਾ ਹੈ ਕਿ ਜਿਣਸਾਂ ਦਾ ਐੱਮਐੱਸਪੀ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਤ ਮਦਦ, ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਦੀ ਪੂਰਤੀ ਲਈ ਕਿਸਾਨਾਂ ਵੱਲੋਂ ਸੱਤ ਫਰਵਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਦੇ ਜ਼ਿਲ੍ਹੇ ਕਰਨਾਲ ’ਚ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਮੋਰਚੇ ਨੂੰ ਸਫਲ ਬਣਾਉਣ ਲਈ ਪਿੰਡਾਂ ’ਚ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ’ਚ ਇਸ ਦਿਨ ਕਿਸਾਨ ਕਰਨਾਲ ਪੁੱਜਣਗੇ। ਉਹ ਅੱਜ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਕਰਨਾਲ ਪੁੱਜਣ ਲਈ ਲਾਮਬੰਦ ਕਰ ਰਹੇ ਸਨ।
ਇਸ ਮੌਕੇ ਸੁਖਵਿੰਦਰ ਸਾਦੇਵਾਲਾ, ਵੇਦ ਪ੍ਰਕਾਸ਼ ਫਰਵਾਈ, ਮਨਫੂਲ ਕੁਸੁੰਬੀ, ਲੇਖ ਰਾਮ ਜੋੜਕੀਆਂ, ਸੁਭਾਸ਼ ਕੇਲਨੀਆਂ, ਗੁਰਪ੍ਰੀਤ ਸਾਹੁਵਾਲਾ, ਗੁਗਨ ਰਾਮ, ਪੱਪੂ ਸਿੰਘ ਖੈਰੇਕਾਂ, ਗੁਲਾਬ ਬੇਗੂ ਤੇ ਘਨਸ਼ਾਮ ਢੁਕੜਾ ਸਮੇਤ ਅਨੇਕ ਕਿਸਾਨ ਮੌਜੂਦ ਸਨ।